ਸਮੱਗਰੀ 'ਤੇ ਜਾਓ

ਫ਼ਿਰਦੌਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਫਿਰਦੌਸੀ ਤੋਂ ਮੋੜਿਆ ਗਿਆ)
ਹਕੀਮ ਅਬੁਲ ਕਾਸਿਮ ਫ਼ਿਰਦੌਸੀ ਤੂਸੀ
حکیم ابوالقاسم فردوسی توسی
ਜਨਮ940 ਈਸਵੀ
ਤੂਸ
ਮੌਤ1020 ਈਸਵੀ (ਉਮਰ 79–80)
ਤੂਸ
ਕਿੱਤਾਕਵੀ
ਸ਼ੈਲੀਫ਼ਾਰਸੀ ਕਵਿਤਾ, ਕੌਮੀ ਮਹਾਕਾਵਿ

ਹਕੀਮ ਅਬੁਲ ਕਾਸਿਮ ਫ਼ਿਰਦੌਸੀ ਤੂਸੀ (حکیم ابوالقاسم فردوسی توسی‎) (940-1020 ਈਸਵੀ) ਫ਼ਾਰਸੀ ਕਵੀ ਸੀ ਅਤੇ ਉਹ ਮਹਿਮੂਦ ਗਜ਼ਨਵੀ ਦੇ ਦਰਬਾਰ ਦਾ ਸਭ ਤੋਂ ਮਹਾਨ ਕਵੀ ਸੀ। ਉਸਦੀ ਪ੍ਰਮੁੱਖ ਰਚਨਾ ਉਸਦਾ ਮਸ਼ਹੂਰ ਫ਼ਾਰਸੀ ਦਾ ਮਹਾਂ-ਕਾਵਿ ਸ਼ਾਹਨਾਮਾ ਹੈ। ਇਸ ਤੋਂ ਇਲਾਵਾ ਉਸਨੇ ਬਗ਼ਦਾਦ ਵਿੱਚ ਜਾ ਕੇ ਇੱਕ ਹੋਰ ਮਹਾਂ-ਕਾਵਿ 'ਯੂਸਫ਼-ਵ-ਜ਼ੁਲੇਖਾ' ਦੀ ਵੀ ਰਚਨਾ ਕੀਤੀ। ਉਸਨੂੰ ਫ਼ਾਰਸੀ ਸਾਹਿਤ ਵਿੱਚ ਉੱਚਾ ਸਥਾਨ ਪ੍ਰਾਪਤ ਹੈ।

ਜੀਵਨ

[ਸੋਧੋ]

ਫ਼ਿਰਦੌਸੀ ਦਾ ਜਨਮ 940 ਈਸਵੀ ਵਿੱਚ ਖ਼ੁਰਾਸਾਨ ਦੇ ਤੂਸ ਨਾਮਕ ਕਸਬੇ ਵਿੱਚ ਹੋਇਆ। ਨਿਜ਼ਾਮੀ ਅਰੂਜ਼ੀ ਸਮਰਕੰਦੀ ਅਨੁਸਾਰ ਫ਼ਿਰਦੌਸ ਦਾ ਜਨਮ ਤਾਬਰਾਨ ਸੂਬੇ ਦੇ ਤੂਸ ਇਲਾਕੇ ਦੇ ਇੱਕ ਪਿੰਡ ਪਾਜ਼ ਵਿਖੇ ਹੋਇਆ। ਦੌਲਤ ਸ਼ਾਹ ਸਮਰਕੰਦੀ ਅਨੁਸਾਰ ਫਿਰਦੌਸੀ ਦੀ ਜਨਮ ਭੂਮੀ ਰਜ਼ਾਨ ਹੈ। ਇਹ ਦੋਵੇਂ ਇਲਾਕੇ ਤੂਸ ਇਲਾਕੇ ਵਿੱਚ ਹੀ ਸਥਿਤ ਹਨ।'[1] ਅਸਦੀ ਨਾਮਕ ਕਵੀ ਨੇ ਉਸਨੂੰ ਸਿੱਖਿਆ ਦਿੱਤੀ ਅਤੇ ਕਵਿਤਾ ਦੇ ਵੱਲ ਪ੍ਰੇਰਿਤ ਕੀਤਾ। ਉਸਨੇ ਈਰਾਨ ਦੇ ਪ੍ਰਾਚੀਨ ਬਾਦਸ਼ਾਹਾਂ ਦੇ ਸੰਬੰਧ ਵਿੱਚ ਉਸਨੂੰ ਇੱਕ ਗ੍ਰੰਥ ਦਿੱਤਾ ਜਿਸਦੇ ਆਧਾਰ ਉੱਤੇ ਫ਼ਿਰਦੌਸੀ ਨੇ ਸ਼ਾਹਨਾਮੇ ਦੀ ਰਚਨਾ ਕੀਤੀ।

ਸ਼ਾਹਨਾਮਾ

[ਸੋਧੋ]

ਸ਼ਾਹਨਾਮਾ ਵਿੱਚ 60,000 ਸ਼ੇਅਰ ਹਨ।[2] ਉਹ 30-35 ਸਾਲ ਤੱਕ ਇਸ ਮਹਾਨ ਕਾਰਜ ਵਿੱਚ ਲੱਗੇ ਰਹੇ ਅਤੇ 25 ਫਰਵਰੀ 1010 ਨੂੰ ਇਸਨੂੰ ਪੂਰਾ ਕੀਤਾ। ਉਸਨੇ ਇਹ ਕਵਿਤਾ ਸੁਲਤਾਨ ਮਹਿਮੂਦ ਗਜ਼ਨਵੀ ਨੂੰ ਸਮਰਪਿਤ ਕੀਤੀ ਜਿਸਨੇ 999 ਈਸਵੀ ਵਿੱਚ ਖ਼ੁਰਾਸਾਨ ਫਤਹਿ ਕਰ ਲਿਆ ਸੀ। ਸ਼ਾਹਨਾਮਾ ਦਾ ਸ਼ਬਦੀ ਅਰਥ ਸ਼ਾਹ ਦੇ ਬਾਰੇ ਜਾਂ ਕਾਰਨਾਮੇ ਬਣਦਾ ਹੈ। ਇਸ ਮਹਾਂ-ਕਾਵਿ ਵਿੱਚ ਅਜੀਮ ਫ਼ਾਰਸ ਦੀ ਤਹਜ਼ੀਬੀ ਅਤੇ ਸੱਭਿਆਚਾਰਕ ਇਤਿਹਾਸ ਉੱਤੇ ਰੋਸ਼ਨੀ ਪਾਈ ਗਈ ਹੈ, ਈਰਾਨੀ ਦਾਸਤਾਨਾਂ ਅਤੇ ਈਰਾਨੀ ਸਲਤਨਤ ਦਾ ਇਤਿਹਾਸ ਬਿਆਨ ਕੀਤਾ ਗਿਆ ਹੈ।

ਹਵਾਲੇ

[ਸੋਧੋ]
  1. "ਵਿਸ਼ਵ ਪ੍ਰਸਿੱਧ ਪੁਸਤਕ ਫ਼ਿਰਦੌਸੀ ਦਾ ਸ਼ਾਹਨਾਮਾ". ਪੰਜਾਬੀ ਟ੍ਰਿਬਿਊਨ.
  2. "A thousand years of Firdawsi's Shahnama is celebrated". Archived from the original on 2013-08-05. Retrieved 2013-01-07. {{cite web}}: Unknown parameter |dead-url= ignored (|url-status= suggested) (help)

ਬਾਹਰੀ ਕੜੀਆਂ

[ਸੋਧੋ]