ਸਮੱਗਰੀ 'ਤੇ ਜਾਓ

ਪੋਲੀਓ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੋਲੀਓ
ਵਰਗੀਕਰਨ ਅਤੇ ਬਾਹਰਲੇ ਸਰੋਤ
ਇੱਕ ਬੰਦਾ ਜਿਸਦੀ ਸੱਜੀ ਲੱਤ ਪੋਲੀਓ ਕਰ ਕੇ ਛੋਟੀ ਹੈ
ਆਈ.ਸੀ.ਡੀ. (ICD)-10A80, B91
ਆਈ.ਸੀ.ਡੀ. (ICD)-9045, 138
ਰੋਗ ਡੇਟਾਬੇਸ (DiseasesDB)10209
ਮੈੱਡਲਾਈਨ ਪਲੱਸ (MedlinePlus)001402
ਈ-ਮੈਡੀਸਨ (eMedicine)ped/1843 pmr/6
MeSHC02.182.600.700

ਪੋਲੀਓ (ਅੰਗਰੇਜ਼ੀ: Polio), ਪੂਰਾ ਨਾਂ ਪੋਲੀਓਮਾਇਲੇਟਿਸ (ਅੰਗਰੇਜ਼ੀ: Poliomyelitis) ਪੋਲੀਓਵਾਇਰਸ ਦੁਆਰਾ ਹੋਣ ਵਾਲਾ ਇੱਕ ਰੋਗ ਹੈ। 90 ਤੋਂ 95% ਕੇਸਾਂ ਵਿੱਚ ਬਿਮਾਰੀ ਦੇ ਕੋਈ ਲੱਛਣ ਨਹੀਂ ਆਉਂਦੇ।[1] 5 ਤੋਂ 10% ਕੇਸਾਂ ਵਿੱਚ ਛੋਟੇ ਮੋਟੇ ਲੱਛਣ ਦਿਸਦੇ ਹਨ ਜਿਵੇਂ ਕਿ ਤਾਪ, ਸਿਰਦਰਦ, ਉਲਟੀਆਂ, ਲੱਤਾਂ ਅਤੇ ਬਾਹਾਂ ਵਿੱਚ ਦਰਦ।[1][2] ਆਮ ਤੌਰ ਉੱਤੇ ਰੋਗੀ ਇੱਕ ਜਾਂ ਦੋ ਹਫ਼ਤਿਆਂ ਵਿੱਚ ਠੀਕ ਹੋ ਜਾਂਦੇ ਹਨ। 0.5% ਕੇਸਾਂ ਵਿੱਚ ਪੱਠਿਆਂ ਵਿੱਚ ਕਮਜ਼ੋਰੀ ਦਾ ਸਿੱਟਾ ਨਿੱਕਲਦਾ ਹੈ ਕਿ ਰੋਗੀ ਹਿੱਲਣ ਵਿੱਚ ਅਸਮਰਥ ਹੋ ਜਾਂਦਾ ਹੈ।[1] ਇਹ ਕੁਝ ਘੰਟਿਆਂ ਤੋਂ ਕੁਝ ਦਿਨਾਂ ਲਈ ਹੋ ਸਕਦੀ ਹੈ।[1][2] ਕਮਜ਼ੋਰੀ ਜ਼ਿਆਦਾਤਰ ਲੱਤਾਂ ਵਿੱਚ ਹੁੰਦੀ ਹੈ ਅਤੇ ਕਦੇ ਕਦੇ ਸਿਰ, ਗਰਦਨ ਜਾਂ ਢਿੱਡ ਦੇ ਪੜਦੇ ਵਿੱਚ ਹੀ ਹੋ ਜਾਂਦੀ ਹੈ। ਬਹੁਤ ਸਾਰੇ ਰੋਗੀ ਪੂਰੀ ਤਰ੍ਹਾਂ ਸਹੀ ਹੋ ਜਾਂਦੇ ਹਨ ਮਗਰ ਸਾਰੇ ਨਹੀਂ। ਪੱਠਿਆਂ ਵਿੱਚ ਕਮਜ਼ੋਰੀ ਵਾਲੇ ਕੇਸਾਂ ਵਿੱਚ ਬੱਚਿਆਂ ਵਿੱਚੋਂ 2 ਤੋਂ 5% ਅਤੇ ਵੱਡਿਆਂ ਵਿੱਚੋਂ 15 ਤੋਂ 30% ਦੀ ਮੌਤ ਹੋ ਜਾਂਦੀ ਹੈ।[1] ਠੀਕ ਹੋਣ ਤੋਂ ਕਈ ਸਾਲ ਬਾਅਦ ਉੱਤਰ-ਪੋਲੀਓ ਲੱਛਣ ਸਮੂਹ ਹੋ ਸਕਦਾ ਹੈ ਜਿਸ ਵਿੱਚ ਪੋਲੀਓ ਦੀ ਤਰ੍ਹਾਂ ਹੀ ਪੱਠਿਆਂ ਵਿੱਚ ਕਮਜ਼ੋਰੀ ਆ ਜਾਂਦੀ ਹੈ।[3]

ਇਸ ਰੋਗ ਦਾ ਇਲਾਜ ਪੋਲੀਓ ਵੈਕਸੀਨ ਨਾਲ ਹੋ ਜਾਂਦਾ ਹੈ, ਜੋ ਕਿ 12 ਅਪਰੈਲ 1955 ਨੂੰ ਜਨਤਕ ਵਰਤੋਂ ਲਈ ਘੋਸ਼ਿਤ ਕੀਤੀ ਗਈ, ਇਹ ਵੈਕਸੀਨ ਡਾ. ਥਾਮਸ ਫ੍ਰੈਂਕਸ ਨੇ ਇਜਾਦ ਕੀਤੀ। ਰੋਗ ਲੱਗਣ ਤੋਂ ਬਾਅਦ ਕੋਈ ਸਪਸ਼ਟ ਇਲਾਜ ਮੌਜੂਦ ਨਹੀਂ ਹੈ। 1988 ਵਿੱਚ ਪੋਲੀਓ ਰੋਗੀਆਂ ਦੀ ਗਿਣਤੀ 350,000 ਅਤੇ 2013 ਵਿੱਚ ਇਹ 407 ਸੀ।[2] 2014 ਵਿੱਚ ਇਹ ਰੋਗ ਸਿਰਫ਼ ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਨਾਈਜੀਰੀਆ ਵਿੱਚ ਫੈਲ ਰਿਹਾ ਸੀ।[2]

ਹਵਾਲੇ

[ਸੋਧੋ]
  1. 1.0 1.1 1.2 1.3 1.4 Atkinson W, Hamborsky J, McIntyre L, Wolfe S (eds.) (2009). "Poliomyelitis". Epidemiology and Prevention of Vaccine-Preventable Diseases (The Pink Book) (PDF) (11th ed.). Washington DC: Public Health Foundation. pp. 231–44. {{cite book}}: |author= has generic name (help)CS1 maint: multiple names: authors list (link)
  2. 2.0 2.1 2.2 2.3 "Poliomyelitis Fact sheet N°114". who.int. October 2014. Retrieved 3 November 2014.
  3. "Post-Polio Syndrome Fact Sheet". http://www.ninds.nih.gov/. April 16, 2014. Archived from the original on 29 ਜੁਲਾਈ 2011. Retrieved 4 November 2014. {{cite web}}: External link in |website= (help); Unknown parameter |dead-url= ignored (|url-status= suggested) (help)