16 ਮਾਰਚ
ਦਿੱਖ
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | 31 | |||||
2025 |
16 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 75ਵਾਂ (ਲੀਪ ਸਾਲ ਵਿੱਚ 76ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 290 ਦਿਨ ਬਾਕੀ ਹਨ।
ਵਾਕਿਆ
[ਸੋਧੋ]- 597 – ਬੈਬੀਲੋਨੀਆ ਮੁਲਕ ਨੇ ਜੇਰੂਸਲੇਮ ਸ਼ਹਿਰ ਉੱਤੇ ਕਬਜ਼ਾ ਕਰ ਲਿਆ।
- 1079 – ਈਰਾਨ ਨੇ ਸੂਰਜੀ ਹਿਜਰੀ ਸੰਮਤ (ਇਸਲਾਮੀ ਕੈਲੰਡਰ) ਅਪਣਾ ਲਿਆ।
- 1190 – ਇੰਗਲੈਂਡ ਦੀ ਕਾਊਂਟੀ ਯੌਰਕ ਦੇ ਯਹੂਦੀਆਂ ਨੇ ਜਬਰੀ ਈਸਾਈ ਬਣਾਏ ਜਾਣ ਤੋਂ ਨਾਂਹ ਕਰਨ ਉੱਤੇ ਕਤਲ ਕੀਤੇ ਜਾਣ ਤੋਂ ਬਚਣ ਵਾਸਤੇ ਸਾਰਿਆਂ ਨੇ ਇਕੱਠਿਆਂ ਨੇ ਖ਼ੁਦਕੁਸ਼ੀ ਕੀਤੀ।
- 1830 – ਲੰਡਨ ਦੀ ਪੁਲਿਸ ਨੂੰ 'ਸਕਾਟਲੈਂਡ ਯਾਰਡ' ਦੇ ਨਾਂ ਹੇਠ ਜਥੇਬੰਦ ਕੀਤਾ ਗਿਆ।
- 1935 – ਹਿਟਲਰ ਨੇ 'ਵਰਸਾਈਲ ਦੇ ਅਹਿਦਨਾਮੇ' ਨੂੰ ਤੋੜਦਿਆਂ ਜਰਮਨ ਫ਼ੌਜ ਨੂੰ ਦੋਬਾਰਾ ਜਥੇਬੰਦ ਕਰਨ ਦਾ ਐਲਾਨ ਕੀਤਾ।
- 1846 ਅੰਗਰਜ਼ਾਂ ਨੇ ਗ਼ੱਦਾਰ ਗੁਲਾਬ ਸਿੰਘ ਡੋਗਰਾ ਨਾਲ ਨਵੀਂ ਸੰਧੀ ਕੀਤੀ।
- 1882 – ਅਮਰੀਕੀ ਸੈਨੇਟ ਨੇ ਰੈੱਡਕਰਾਸ ਦੀ ਸਥਾਪਨਾ ਸੰਧੀ ਨੂੰ ਮਨਜ਼ੂਰੀ ਪ੍ਰਦਾਨ ਕੀਤੀ।
- 1916 – ਅਮਰੀਕਾ ਅਤੇ ਕੈਨੇਡਾ ਨੇ ਪ੍ਰਵਾਸੀ ਪੰਛੀ ਸੰਧੀ 'ਤੇ ਦਸਤਖਤ ਕੀਤੇ।
- 1922 – ਸੁਲਤਾਨ ਫੋਆਦ ਪਹਿਲਾ ਨੂੰ ਮਿਸਰ ਦਾ ਸਮਰਾਟ ਬਣਾਇਆ ਗਿਆ ਅਤੇ ਨਾਲ ਹੀ ਇੰਗਲੈਂਡ ਨੇ ਮਿਸਰ ਨੂੰ ਮਾਨਤਾ ਦਿੱਤੀ।
- 1939 – ਜਰਮਨੀ ਨੇ ਚੈਕੋਸਲਵਾਕੀਆ 'ਤੇ ਕਬਜ਼ਾ ਕੀਤਾ।
- 1961 – ਗ਼ਦਰ ਪਾਰਟੀ ਦੇ ਆਗੂ ਅਤੇ ਅਖੰਡ ਕੀਰਤਨੀ ਜੱਥਾ ਦੇ ਮੋਢੀ ਭਾਈ ਰਣਧੀਰ ਸਿੰਘ ਚੜ੍ਹਾਈ ਕਰ ਗਏ।
- 1970 – 'ਪੁਰਾਣਾ ਨੇਮ ਜਾਂ ਓਲਡ ਟੈਸਟਾਮੈਂਟ (ਬਾਈਬਲ) ਦਾ ਤਰਜਮਾ ਅੰਗਰੇਜ਼ੀ ਵਿੱਚ ਛਾਪਿਆ ਗਿਆ।
- 1998 – ਕੈਥੋਲਿਕ ਪੋਪ ਪੌਲ ਨੇ ਰੋਮਨ ਕੈਥੋਲਿਕ ਚਰਚ ਅਤੇ ਇਸ ਦੇ ਆਗੂਆਂ ਵਲੋਂ ਯਹੂਦੀਆਂ ਦੇ ਕਤਲੇਆਮ ਦੌਰਾਨ 'ਚੁੱਪ' ਅਖ਼ਤਿਆਰ ਕਰਨ ਦੀ ਮੁਆਫ਼ੀ ਮੰਗੀ।
- 2001 – ਜਰਮਨ ਵਿਕੀਪੀਡੀਆ ਸ਼ੁਰੂ ਹੋਇਆ।
- 2012 –ਸਚਿਨ ਤੇਂਦੁਲਕਰ ਨੇ ਇੱਕ ਸੌ ਸੈਂਕੜੇ ਬਣਾਉਣ ਦਾ ਰਿਕਾਰਡ ਕਾਇਮ ਕੀਤਾ।
ਜਨਮ
[ਸੋਧੋ]- 1799 – ਅੰਗਰੇਜ਼ੀ ਪੌਦਾ ਵਿਗਿਆਨੀ ਅਤੇ ਫੋਟੋਗਰਾਫ਼ਰ ਐਨਾ ਐਟਕਿੰਜ਼ ਦਾ ਜਨਮ।
- 1860 – ਰੂਸੀ ਸ਼ਾਸਕ ਡਬਲਿਊ. ਐਮ. ਹਾਫਕਿਨ ਦਾ ਜਨਮ ਹੋਇਆ।
- 1901 – ਭਾਰਤ ਦਾ ਕ੍ਰਾਂਤੀਕਾਰੀ ਪੋਟੀ ਸ਼੍ਰੀਰਾਮੁਲੂ ਦਾ ਜਨਮ।
- 1919 – ਭਾਰਤ ਦੇ ਕਮਿਊਨਿਸਟ ਨੇਤਾ ਇੰਦਰਜੀਤ ਗੁਪਤਾ ਦਾ ਜਨਮ।
- 1907 – ਪੰਜਾਬੀ ਗੀਤਕਾਰ ਅਤੇ ਸਟੇਜੀ ਕਵੀ ਤੇਜਾ ਸਿੰਘ ਸਾਬਰ ਦਾ ਜਨਮ।
- 1929 – ਭਾਰਤੀ ਸਾਹਿਤ ਦੇ ਵਿਦਵਾਨ ਏ ਕੇ ਰਾਮਾਨੁਜਨ ਦਾ ਜਨਮ।
- 1953 – ਫ੍ਰੈਂਚ ਅਦਾਕਾਰਾ ਸਾਬੇਲ ਹਪਰਟ ਦਾ ਜਨਮ।
- 1953 – ਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ ਦੇ ਥਾਪਕ ਅਤੇ ਕੰਮਪਿਊਟਰ ਪ੍ਰੋਗਰਾਮਰ ਰਿਚਰਡ ਸਟਾਲਮਨ ਦਾ ਜਨਮ।
- 1971 – ਭਾਰਤੀ ਸਮਾਜ ਸੇਵਕ ਅਤੇ ਸਿੱਖਿਅਕ ਸ਼ਾਹੀਨ ਮਿਸਤਰੀ ਦਾ ਜਨਮ।
- 1976 – ਪੰਜਾਬੀ ਲੇਖਕ ਅਤੇ ਪੱਤਰਕਾਰ ਬਲਰਾਜ ਸਿੰਘ ਸਿੱਧੂ ਦਾ ਜਨਮ।
- 1981 – ਮਿਸ਼ੀਗਨ ਦਾ ਇੱਕ ਅਮਰੀਕੀ ਹਿਪ ਹੋਪ ਰਿਕਾਰਡਿੰਗ ਕਲਾਕਾਰ ਡੈਨੀ ਬ੍ਰਾਊਨ (ਰੈਪਰ) ਦਾ ਜਨਮ।
ਦਿਹਾਂਤ
[ਸੋਧੋ]- 1915 – ਭਾਰਤੀ ਦੇ ਕਰਨਾਟਕਾ ਰਾਜ ਦੇ ਕਾਡਰ 2009 ਬੈਚ ਅਧਿਕਾਰੀ ਡੀ ਕੇ ਰਵੀ ਦਾ ਦਿਹਾਂਤ।
- 1940 – ਸਵੀਡਿਸ਼ ਦੀ ਪਹਿਲੀ ਔਰਤ ਜਿਸਨੂੰ ਸਾਹਿਤ ਲਈ ਨੋਬਲ ਜੇਤੂ ਲੇਖਕ ਸੇਲਮਾ ਲਾਗੇਰਲੋਫ਼ ਦਾ ਦਿਹਾਂਤ।
- 1945 – ਭਾਰਤੀ ਸੁਤੰਤਰਤਾ ਸੰਗਰਾਮ ਦੇ ਸੈਨਾਪਤੀ ਗਣੇਸ਼ ਦਾਮੋਦਰ ਸਾਵਰਕਰ ਦਾ ਦਿਹਾਂਤ।
- 2003 – ਅਮਰੀਕੀ ਸ਼ਾਂਤੀ ਪ੍ਰਚਾਰਕ ਅਤੇ ਡਾਇਰੀ ਲੇਖਿਕਾ ਰੈਚਲ ਕੋਰੀ ਦਾ ਦਿਹਾਂਤ।