ਅਮ੍ਰਿਤ ਲਾਲ ਵੇਗੜ
ਅਮ੍ਰਿਤ ਲਾਲ ਵੇਗੜ (3 ਅਕਤੂਬਰ 1928 - 6 ਜੁਲਾਈ 2018) ਇੱਕ ਮਸ਼ਹੂਰ ਗੁਜਰਾਤੀ ਅਤੇ ਹਿੰਦੀ ਭਾਸ਼ਾ ਦਾ ਲੇਖਕ ਅਤੇ ਪੇਂਟਰ ਸੀ। ਉਹ ਜਬਲਪੁਰ, ਮੱਧ ਪ੍ਰਦੇਸ਼, ਭਾਰਤ ਵਿੱਚ ਰਹਿੰਦਾ ਸੀ।[1][2][3]
ਜੀਵਨੀ
[ਸੋਧੋ]ਅਮ੍ਰਿਤ ਲਾਲ ਦਾ ਜਨਮ ਗੋਵਾਮਲ ਜੀਵਨ ਵੇਗੜ ਦੇ ਘਰ ਹੋਇਆ ਸੀ, ਜਿਹੜਾ ਕਿ ਰੇਲਵੇ ਦਾ ਠੇਕੇਦਾਰ ਸੀ ਅਤੇ ਕੱਛ ਦੇ ਇੱਕ ਛੋਟੇ ਜਿਹੇ ਪਰ ਉੱਦਮੀ ਮਿਸਤ੍ਰੀ ਭਾਈਚਾਰੇ ਨਾਲ ਸਬੰਧਤ ਕੱਛ ਦੇ ਪਿੰਡ ਮਾਧਾਪਰ ਦਾ ਰਹਿਣ ਵਾਲਾ ਸੀ। ਗੋਵਾਮਲ ਜੀਵਨ, ਜਬਲਪੁਰ ਵਿੱਚ ਵਸ ਗਿਆ ਅਤੇ 1906 ਵਿੱਚ ਆਪਣੇ ਸਾਥੀਆਂ ਨਾਲ ਮਿਲ ਕੇ ਰੇਲਵੇ ਦੇ ਠੇਕੇਦਾਰ ਦੇ ਤੌਰ ਤੇ ਬੰਗਾਲ ਨਾਗਪੁਰ ਰੇਲਵੇ ਲਈ ਗੋਂਦੀਆ-ਜਬਲਪੁਰ ਵਿੱਚ ਰੇਲਵੇ ਲਾਈਨ ਵਿਛਾਉਣ ਦਾ ਕੰਮ ਕਰ ਕਰਨ ਲੱਗ ਪਿਆ ਸੀ।[4]
ਸਿੱਖਿਆ
[ਸੋਧੋ]ਅਮ੍ਰਿਤ ਲਾਲ ਵੇਗੜ ਨੇ ਸ਼ਾਂਤੀਨੀਕੇਤਨ ਵਿਖੇ ਵਿਸ਼ਵ ਭਾਰਤੀ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕੀਤੀ ਅਤੇ 1948 ਤੋਂ 1953 ਦੇ ਸਾਲਾਂ ਦੌਰਾਨ ਨੰਦਲਾਲ ਬੋਸ ਵਰਗੇ ਕਾਬਲ ਅਧਿਆਪਕਾਂ ਦੇ ਅਧੀਨ ਸਿਖਲਾਈ ਪ੍ਰਾਪਤ ਕੀਤੀ, ਜਿਸ ਤੋਂ ਉਸਨੇ ਕੁਦਰਤ ਅਤੇ ਇਸ ਦੀ ਸੁੰਦਰਤਾ ਦੀ ਕਦਰ ਕਰਨੀ ਸਿੱਖੀ।[2] ਉਸ ਨੇ ਪਾਣੀ ਦੇ ਰੰਗਾਂ ਵਿੱਚ ਸਿਖਲਾਈ ਲਈ ਸੀ ਪਰ ਉਹ ਤੇਲ ਦੇ ਰੰਗਾਂ ਵਿੱਚ ਵੀ ਪੇਂਟ ਕਰਦਾ ਸੀ। ਜਬਲਪੁਰ ਵਾਪਸ ਆਉਣ ਤੋਂ ਬਾਅਦ, ਉਹ ਜਬਲਪੁਰ ਵਿੱਚ ਫਾਈਨ ਆਰਟਸ ਇੰਸਟੀਚਿਊਟ ਵਿੱਚ ਅਧਿਆਪਕ ਵਜੋਂ ਸ਼ਾਮਲ ਹੋਇਆ। ਸ਼ਾਂਤੀਨੀਕੈਟਨ ਵਿਖੇ ਪੜ੍ਹਦਿਆਂ ਇੱਕ ਵਿਦਿਆਰਥੀ ਪ੍ਰਾਜੈਕਟ ਵਜੋਂ ਲਿਖੀ ਗਈ, ਉਸ ਦੀ ਕਹਾਣੀ - ਯੁੱਧ ਦੇ ਮੈਦਾਨ ਵਿੱਚ ਅਹਿੰਸਾ ਤੋਂ ਜਾਣੂ ਕਰਵਾਉਂਦਿਆਂ 1968 ਵਿੱਚ ਪ੍ਰਕਾਸ਼ਤ ਹੋਈ ਪ੍ਰਸਿੱਧ ਕਿਤਾਬ - ਗਾਂਧੀ-ਗੰਗਾ ਦਾ ਹਿੱਸਾ ਹੈ।[4][5]
6 ਜੁਲਾਈ 2018 ਨੂੰ ਉਸਦੀ ਮੌਤ ਹੋ ਗਈ।[6]
ਸਾਹਿਤਕ ਕੰਮ
[ਸੋਧੋ]ਅਮ੍ਰਿਤ ਲਾਲ ਵੇਗੜ ਨੂੰ 2004 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ - ਉਸ ਦੇ ਸਫ਼ਰਨਾਮੇ - ਸੌਂਦਰਯਾਨੀ ਨਦੀ ਨਰਮਦਾ ਲਈ ਸਨਮਾਨਿਤ ਕੀਤਾ ਗਿਆ।[7] ਇਸਦੇ ਇਲਾਵਾ ਉਸ ਨੇ ਮੱਧ ਪ੍ਰਦੇਸ਼ ਦੇ ਰਾਜ ਸਾਹਿਤ ਪੁਰਸਕਾਰ ਅਤੇ ਰਾਸ਼ਟਰਪਤੀ ਅਵਾਰਡ ਆਪਣੀਆਂ ਵੱਖ ਵੱਖ ਰਚਨਾਵਾਂ ਲਈ ਹਾਸਲ ਕੀਤੇ ਹਨ।[8][9] ਉਸ ਨੇ ਹਿੰਦੀ ਵਿੱਚ ਮਹਾਪੰਡਿਤ ਰਾਹੁਲ ਸੰਕ੍ਰਤਾਇਯਾਨ ਪੁਰਸਕਾਰ ਵੀ ਪ੍ਰਾਪਤ ਕੀਤਾ ਹੈ।[2]
ਉਸਦੀ ਸਭ ਤੋਂ ਮਸ਼ਹੂਰ ਪੁਸਤਕ ਦਾ ਨਾਮ ਹਿੰਦੀ ਭਾਸ਼ਾ ਵਿੱਚ ਲਿਖੀ ਨਰਮਦਾ-ਕੀ-ਪਰੀ-ਕ੍ਰਮਾ ਹੈ ਅਤੇ ਗੁਜਰਾਤੀ ਭਾਸ਼ਾ ਵਿੱਚ ਸੌਂਦਰਿਆਣੀ ਨਦੀ ਨਰਮਦਾ ਅਤੇ ਪਰਿਕਰਮਾ ਨਰਮਦਾ ਮਾਇਆਣੀ ਹਨ।[10][11] ਇਨ੍ਹਾਂ ਲਈ ਉਸਨੇ ਕਈ ਪੁਰਸਕਾਰ ਪ੍ਰਾਪਤ ਕੀਤੇ ਹਨ।[8] ਇਸ ਤੋਂ ਇਲਾਵਾ, ਉਸਨੇ ਗੁਜਰਾਤੀ ਵਿੱਚ ਲੋਕ ਕਥਾਵਾਂ ਅਤੇ ਲੇਖ ਵੀ ਲਿਖੇ ਹਨ,ਥੋੜੂੰ ਸੋਨੂੰ,ਥੋੜੂੰ ਰੂਪੂੰ[12] ਨਾਮ ਦੀ ਕਿਤਾਬ ਹੈ। ਉਸ ਦੀਆਂ ਹੋਰ ਕਿਤਾਬਾਂ ਹਨ "ਅਮ੍ਰਿਤਸਿਆ ਨਰਮਦਾ" ਅਤੇ "ਤੀਰੇ ਤੀਰੇ ਨਰਮਦਾ"। ਇਨ੍ਹਾਂ ਕਿਤਾਬਾਂ ਦਾ ਗੁਜਰਾਤੀ (ਖੁਦ ਦੁਆਰਾ), ਅੰਗਰੇਜ਼ੀ, ਬੰਗਾਲੀ ਅਤੇ ਮਰਾਠੀ ਵਿੱਚ ਅਨੁਵਾਦ ਕੀਤਾ ਗਿਆ ਹੈ।[2]
ਹਵਾਲੇ
[ਸੋਧੋ]- ↑ National exhibition of art, Volume 39. Lalit Kala Akademi. 1996. p. 103.
- ↑ 2.0 2.1 2.2 2.3 "River of life and learning – chat For Amritlal Vegad, painting, collages and writings on the River Narmada are part of a reverent journey by PARUL SHARMA SINGH". The Hindu. 25 February 2011. Retrieved 12 July 2012.
- ↑ "નર્મદા પરિક્રમાના અનુભવો – અમૃતલાલ વેગડ". April 8, 2006. ReadGujarati.com. Retrieved 12 July 2012.
- ↑ 4.0 4.1 Kutch Gurjar Kshatriya Samaj : A brief History & Glory :by Raja Pawan Jethwa. (2007) pp : 24 – Shri Amritlal G. Vegad – Jabalpur (Life-sketch).
- ↑ [1]
- ↑ Deewan, Deepak (6 July 2018). "breaking news- ख्यातिनाम चित्रकार और नर्मदा यायावर अमृत लाल वेगड़ नहीं रहे, शोक में डूबी संस्कारधानी". patrika.com (in ਹਿੰਦੀ). Retrieved 6 July 2018.
- ↑ Competition Science Vision Feb 2005. 2005. p. 1561.
- ↑ 8.0 8.1 Indian Affairs Annual, Volume 2 By Mahendra Gaur. 2007. p. 41.
- ↑ "Archived copy". Archived from the original on 3 July 2013. Retrieved 12 July 2012.
{{cite web}}
: CS1 maint: archived copy as title (link) - ↑ Parikramā Narmadā maiyānī. 2003.[permanent dead link]
- ↑ [2] Saundaryani nadi Narmada by Amrutlal Vegad (2006)
- ↑ [3] Thodun sonun, thodun rupun (2003)