ਸਮੱਗਰੀ 'ਤੇ ਜਾਓ

ਐਂਟੀਗੁਆ ਅਤੇ ਬਰਬੂਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Legobot (ਗੱਲ-ਬਾਤ | ਯੋਗਦਾਨ) (Bot: Migrating 1 interwiki links, now provided by Wikidata on d:q781 (translate me)) ਦੁਆਰਾ ਕੀਤਾ ਗਿਆ 10:57, 11 ਮਾਰਚ 2013 ਦਾ ਦੁਹਰਾਅ
ਐਂਟੀਗੁਆ ਅਤੇ ਬਰਬੂਡਾ
Flag of ਐਂਟੀਗੁਆ ਅਤੇ ਬਰਬੂਡਾ
Coat of arms of ਐਂਟੀਗੁਆ ਅਤੇ ਬਰਬੂਡਾ
ਝੰਡਾ Coat of arms
ਮਾਟੋ: Each Endeavouring, All Achieving
ਹਰ ਕੋਈ ਘਾਲੇ, ਸਾਰੇ ਪ੍ਰਾਪਤ ਕਰਨ
ਐਨਥਮ: Fair Antigua, We Salute Thee
ਸੋਹਣੇ ਐਂਟੀਗੁਆ, ਤੈਨੂੰ ਸਾਡਾ ਸਲਾਮ
Royal anthem: God Save the Queen
ਰੱਬ ਮਹਾਰਾਣੀ ਨੂੰ ਬਚਾਵੇ
Location of ਐਂਟੀਗੁਆ ਅਤੇ ਬਰਬੂਡਾ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਸੇਂਟ ਜਾਨਜ਼
ਅਧਿਕਾਰਤ ਭਾਸ਼ਾਵਾਂਅੰਗ੍ਰੇਜ਼ੀ
Local languageਐਂਟੀਗੁਆਈ ਕ੍ਰਿਓਲੇ
ਨਸਲੀ ਸਮੂਹ
(੨੦੦੧)
੯੧% ਕਾਲੇ
੪.੪% ਮਿਸ਼ਰਤ
੧.੭% ਗੋਰੇ
੨.੯% ਹੋਰ
ਵਸਨੀਕੀ ਨਾਮਐਂਟੀਗੁਆਈ, ਬਰਬੂਡਾਈ
ਸਰਕਾਰਸੰਸਦੀ ਲੋਕਤੰਤਰ
ਸੰਘੀ ਸੰਵਿਧਾਨਕ
ਰਾਜਤੰਤਰ ਹੇਠ
ਐਲਿਜ਼ਾਬੈਥ ਦੂਜੀ
ਡੇਮ ਲੂਈਸ ਲੇਕ-ਟਾਕ
ਬਾਲਡਵਿਨ ਸਪੈਂਸਰ
• ਵਿਰੋਧੀ ਧਿਰ ਦਾ ਮੁਖੀ
ਲੈਸਟਰ ਬਰਡ
ਵਿਧਾਨਪਾਲਿਕਾਸੰਸਦ
ਸੈਨੇਟ
ਪ੍ਰਤਿਨਿਧੀਆਂ ਦਾ ਸਦਨ
 ਸੁਤੰਤਰਤਾ
• ਬਰਤਾਨੀਆ ਤੋਂ
੧ ਨਵੰਬਰ ੧੯੮੧
ਖੇਤਰ
• ਕੁੱਲ
[convert: invalid number] (੧੯੫ਵਾਂ)
• ਜਲ (%)
ਨਾਮਾਤਰ
ਆਬਾਦੀ
• ੨੦੧੧ ਜਨਗਣਨਾ
੮੧,੭੯੯
• ਘਣਤਾ
[convert: invalid number]
ਜੀਡੀਪੀ (ਪੀਪੀਪੀ)੨੦੧੧ ਅਨੁਮਾਨ
• ਕੁੱਲ
$੧.੫੭੫ ਬਿਲੀਅਨ[1]
• ਪ੍ਰਤੀ ਵਿਅਕਤੀ
$੧੭,੯੮੦[1]
ਜੀਡੀਪੀ (ਨਾਮਾਤਰ)੨੦੧੧ ਅਨੁਮਾਨ
• ਕੁੱਲ
$੧.੧੮੭ ਬਿਲੀਅਨ[1]
• ਪ੍ਰਤੀ ਵਿਅਕਤੀ
$੧੩,੫੫੨[1]
ਐੱਚਡੀਆਈ (੨੦੧੧)Increase ੦.੭੬੪
Error: Invalid HDI value · ੬੦ਵਾਂ
ਮੁਦਰਾਪੂਰਬੀ ਕੈਰੀਬੀਅਨ ਡਾਲਰ (XCD)
ਸਮਾਂ ਖੇਤਰUTC-੪ (AST)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+1-268
ਇੰਟਰਨੈੱਟ ਟੀਐਲਡੀ.ag
  1. ਰੱਬ ਮਹਾਰਾਣੀ ਨੂੰ ਬਚਾਵੇ ਸਰਕਾਰੀ ਰਾਸ਼ਟਰੀ ਗੀਤ ਹੈ ਪਰ ਸ਼ਾਹੀ ਜਾਂ ਉਪ-ਸ਼ਾਹੀ ਮੌਕਿਆਂ ਤੇ ਹੀ ਵਰਤਿਆ ਜਾਂਦਾ ਹੈ।

ਐਂਟੀਗੁਆ ਅਤੇ ਬਰਬੂਡਾ ("ਪੁਰਾਤਨ" ਅਤੇ "ਦਾੜ੍ਹੀ ਵਾਲਾ" ਲਈ ਸਪੇਨੀ ਸ਼ਬਦ) ਇੱਕ ਜੌੜਾ-ਟਾਪੂ ਮੁਲਕ ਹੈ ਜੋ ਕੈਰੀਬੀਅਨ ਸਾਗਰ ਅਤੇ ਅੰਧ ਮਹਾਂਸਾਗਰ ਵਿਚਕਾਰ ਪੈਂਦਾ ਹੈ। ਇਸ ਦੇਸ਼ ਵਿੱਚ ਦੋ ਪ੍ਰਮੁੱਖ ਵਸੇ ਹੋਏ ਟਾਪੂ ਹਨ, ਐਂਟੀਗੁਆ ਅਤੇ ਬਰਬੂਡਾ, ਅਤੇ ਹੋਰ ਕਈ ਛੋਟੇ ਟਾਪੂ ਹਨ(ਗ੍ਰੇਟ ਬਰਡ, ਗ੍ਰੀਨ, ਗਿਨੀ, ਲਾਂਗ, ਮੇਡਨ ਅਤੇ ਯਾਰਕ ਟਾਪੂ ਅਤੇ ਹੋਰ ਦੱਖਣ ਵੱਲ ਰੇਡੋਂਡਾ ਦਾ ਟਾਪੂ)|

ਦੇਸ਼ ਦੀ ਸਥਾਈ ਅਬਾਦੀ ਤਕਰੀਬਨ ੮੧,੮੦੦ ਹੈ (੨੦੧੧ ਮਰਦਮਸ਼ੁਮਾਰੀ ਮੁਤਾਬਕ) ਅਤੇ ਰਾਜਧਾਨੀ ਤੇ ਸਭ ਤੋਂ ਵੱਡੀ ਬੰਦਰਗਾਹ ਅਤੇ ਸ਼ਹਿਰ ਸੇਂਟ ਜਾਨਜ਼ ਹੈ ਜੋ ਕਿ ਐਂਟੀਗੁਆ ਉੱਤੇ ਹੈ।

ਕੁਝ ਸਮੁੰਦਰੀ ਮੀਲਾਂ ਦੇ ਫ਼ਰਕ ਨਾਲ ਪੈਂਦੇ ਇਹ ਦੋ ਟਾਪੂ ਲੀਵਾਰਡ ਟਾਪੂਆਂ ਦੇ ਮੱਧ ਵਿੱਚ ਹਨ ਜੋ ਕਿ ਲੈਸਰ ਐਂਟੀਲਸ ਦਾ ਭਾਗ ਹਨ ਅਤੇ ਮੱਧ-ਰੇਖਾ ਤੋਂ ੧੭ ਡਿਗਰੀ ਉੱਤਰ ਵੱਲ ਨੂੰ ਹਨ। ਇਸ ਦੇਸ਼ ਦਾ ਉਪਨਾਮ "੩੬੫ ਬੀਚਾਂ ਦਾ ਦੇਸ਼" ਹੈ। ਕਿਉਂਕਿ ਇੱਥੋਂ ਦੇ ਟਾਪੂਆਂ ਉੱਤੇ ਬਹੁਤ ਸਾਰੇ ਸੁੰਦਰ ਬੀਚ ਹਨ। ਇਸਦੀ ਸਰਕਾਰ ਪ੍ਰਣਾਲੀ, ਭਾਸ਼ਾ ਅਤੇ ਸੱਭਿਆਚਾਰ ਬਰਤਾਨਵੀ ਸਾਮਰਾਜ ਤੋਂ ਬਹੁਤ ਪ੍ਰਭਾਵਤ ਹੋਏ ਹਨ, ਜਿਸਦਾ ਇਹ ਪਹਿਲਾਂ ਹਿੱਸਾ ਸੀ।

ਪ੍ਰਸ਼ਾਸਨ

ਐਂਟੀਗੁਆ ਅਤੇ ਬਰਬੂਡਾ ਛੇ ਪਾਦਰੀ ਸੂਬਿਆਂ (ਪੈਰਿਸ਼) ਅਤੇ ਦੋ ਪਰਤੰਤਰ ਰਾਜਾਂ ਵਿੱਚ ਵੰਡਿਆ ਹੋਇਆ ਹੈ:

ਐਂਟੀਗੁਆ ਦੇ ਪਾਦਰੀ ਸੂਬੇ
  • ਪਾਦਰੀ ਸੂਬੇ
    1. ਸੇਂਟ ਜਾਰਜ
    2. ਸੇਂਟ ਜਾਨ
    3. ਸੇਂਟ ਮੈਰੀ
    4. ਸੇਂਟ ਪਾਲ
    5. ਸੇਂਟ ਪੀਟਰ
    6. ਸੇਂਟ ਫ਼ਿਲਿਪ
  • ਪਰਤੰਤਰ ਰਾਜ
    1. ਬਰਬੂਡਾ
    2. ਰੇਡੋਂਡਾ
ਸੇਂਟ ਮੈਰੀ
ਸੇਂਟ ਜਾਨ
ਸੇਂਟ ਜਾਰਜ
ਸੇਂਟ ਪੀਟਰ
ਸੇਂਟ ਫ਼ਿਲਿਪ
ਸੇਂਟ ਪਾਲ

ਨੋਟ: ਚਾਹੇ ਬਰਬੂਡਾ ਅਤੇ ਰੇਡੋਂਡਾ ਅਧੀਨ ਰਾਜ ਹਨ ਪਰ ਇਹ ਮੁਲਕ ਦੇ ਅਟੁੱਟ ਹਿੱਸੇ ਹਨ ਜਿਸ ਕਾਰਨ ਇਹ ਪ੍ਰਸ਼ਾਸਕੀ ਟੁਕੜੀਆਂ ਹੀ ਹਨ। ਪਰਤੰਤਰ ਰਾਜ ਸਿਰਫ਼ ਇੱਕ ਸਿਰਨਾਵਾਂ ਹੈ।

ਵਿਦੇਸ਼ੀ ਸਬੰਧ

ਸੇਂਟ ਜਾਨਜ਼ ਦਾ ਵਪਾਰਕ ਕੇਂਦਰ

ਐਂਟੀਗੁਆ ਅਤੇ ਬਰਬੂਡਾ ਸੰਯੁਕਤ ਰਾਸ਼ਟਰ, ਅਮਰੀਕੀਆਂ ਦਾ ਬੋਲੀਵਾਰੀ ਗੱਠਜੋੜ, ਰਾਸ਼ਟਰਮੰਡਲ, ਕੈਰੀਬੀਅਨ ਭਾਈਚਾਰਾ, ਪੂਰਬੀ ਕੈਰੀਬਿਅਨ ਮੁਲਕ ਸੰਗਠਨ, ਅਮਰੀਕੀ ਮੁਲਕ ਸੰਗਠਨ, ਵਿਸ਼ਵ ਵਪਾਰ ਸੰਸਥਾ ਅਤੇ ਪੂਰਬੀ ਕੈਰੀਬੀਅਨ ਖੇਤਰੀ ਸੁਰੱਖਿਆ ਪ੍ਰਣਾਲੀ ਦਾ ਮੈਂਬਰ ਹੈ।

ਇਹ ਅੰਤਰਰਾਸ਼ਟਰੀ ਮੁਜਰਮ ਅਦਾਲਤ ਦਾ ਵੀ ਮੈਂਬਰ ਹੈ।

ਫੌਜ

ਸ਼ਾਹੀ ਐਂਟੀਗੁਆ ਅਤੇ ਬਰਬੂਡਾ ਸੁਰੱਖਿਆ ਦਸਤੇ ਦੇ ੨੮੫ ਮੈਂਬਰ ਹਨ; ਉਸ ਵਿੱਚੋਂ ੨੦੦ ੧੨-੧੮ ਸਾਲਾਈ ਬੱਚੇ ਐਂਟੀਗੁਆ ਅਤੇ ਬਰਬੂਡਾ ਕੈਡੇਟ ਕੋਰ ਬਣਾਉਂਦੇ ਹਨ।

ਭੂਗੋਲ

ਟਾਪੂ

ਹਵਾਲੇ

  1. 1.0 1.1 1.2 1.3 "Antigua and Barbuda". International Monetary Fund. Retrieved 2012-04-17.