23 ਜਨਵਰੀ
ਦਿੱਖ
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2025 |
23 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 23ਵਾਂ ਦਿਨ ਹੁੰਦਾ ਹੈ। ਸਾਲ ਦੇ 342 (ਲੀਪ ਸਾਲ ਵਿੱਚ 343) ਦਿਨ ਬਾਕੀ ਹੁੰਦੇ ਹਨ।
ਵਾਕਿਆ
[ਸੋਧੋ]- 3268 ਬੀਸੀ – ਦੂਜਾ ਜੂਲੀਅਨ ਕੈਲੰਡਰ ਡੇਅ ਸ਼ੁਰੂ ਹੋਵੇਗਾ। ਦੁਨੀਆ ਦਾ ਪਹਿਲਾ ਜੂਲੀਅਨ ਡੇਅ ਪਹਿਲੀ ਜਨਵਰੀ 4713 ਪੁਰਾਣਾ ਕਾਲ* ਸੀ। (ਈਸਾਈ 'ਪੁਰਾਣਾ ਕਾਲ' ਨੂੰ 'ਬੀ.ਸੀ.' ਲਿਖਦੇ ਹਨ)।
- 638 – ਇਸਲਾਮ ਦਾ ਹਿਜਰੀ ਕੈਲੰਡਰ ਸ਼ੁਰੂ ਹੋਇਆ।
- 1556 – ਚੀਨ ਦੇ ਸ਼ੈਨਸ਼ੀ ਸੂਬੇ 'ਚ ਜ਼ਬਰਦਸਤ ਭੂਚਾਲ ਆਇਆ, ਜਿਸ ਵਿੱਚ 8,30,000 ਲੋਕ ਮਰ ਗਏ।
- 1915 – ਗ਼ਦਰੀਆਂ ਨੇ ਸਾਹਨੇਵਾਲ ਵਿੱਚ ਡਾਕਾ ਮਾਰਿਆ।
- 1932 – ਏਲ ਸਾਲਵਾਡੋਰ ਵਿੱਚ ਪ੍ਰੋਟੈਸਟ ਕਰ ਰਹੇ 4000 ਕਿਸਾਨ ਗੋਲੀਆਂ ਮਾਰ ਕੇ ਮਾਰ ਦਿਤੇ।
- 1949 – ਡਾ. ਭੀਮ ਰਾਓ ਅੰਬੇਡਕਰ ਵਲੋਂ ਅਕਾਲੀਆਂ ਨੂੰ ਪੰਜਾਬੀ ਸੂਬੇ ਦੀ ਮੰਗ ਕਰਨ ਦੀ ਸਲਾਹ।
- 1950 – ਇਜ਼ਰਾਈਲ ਨੇ ਯੇਰੂਸਲਮ ਨੂੰ ਆਪਣੀ ਰਾਜਧਾਨੀ ਬਣਾਇਆ।
- 1973 – ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਐਲਾਨ ਕੀਤਾ ਕਿ ਵੀਅਤਨਾਮ ਨਾਲ ਜੰਗਬੰਦੀ ਦੀਆਂ ਸ਼ਰਤਾਂ ਤੈਅ ਹੋ ਗਈਆਂ ਹਨ।
- 2001 – ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਤੀਆਨਾਨਮੇਨ ਚੌਕ ਹੱਤਿਆਕਾਂਡ ਵਿੱਚ ਲੋਕਤੰਤਰ ਦੇ ਹੱਕ ਵਿੱਚ ਮੁਜ਼ਾਹਰਾ ਕਰ ਰਹੇ 5 ਵਿਦਿਆਰਥੀਆਂ ਨੇ ਆਪਣੇ ਆਪ 'ਤੇ ਪਟਰੌਲ ਪਾ ਕੇ ਅੱਗ ਲਾ ਲਈ।
- 2012 – ਹਰਿਆਣਾ ਵਿੱਚ ਹੋਦ ਚਿੱਲੜ 'ਚ ਖ਼ੂਨੀ ਨਵੰਬਰ 1984 ਵਿੱਚ 42 ਸਿੱਖਾਂ ਨੂੰ ਕਤਲ ਕਰਨ ਦਾ ਪਤਾ ਲੱਗਾ।
ਜਨਮ
[ਸੋਧੋ]- 1783 – ਫ਼ਰੈਂਚ ਲੇਖਕ ਅਤੇ ਯਥਾਰਥਵਾਦ ਦਾ ਮੋਢੀ ਸਤੇਂਦਾਲ ਦਾ ਜਨਮ।
- 1897 – ਭਾਰਤੀ ਅਜ਼ਾਦੀ ਕਾਰਕੁਨ ਅਜ਼ਾਦ ਹਿੰਦ ਫ਼ੌਜ ਦਾ ਮੋਢੀ ਸੁਭਾਸ਼ ਚੰਦਰ ਬੋਸ ਦਾ ਜਨਮ।
- 1898 – ਸੋਵੀਅਤ ਫਿਲਮ ਨਿਰਦੇਸ਼ਕ ਸਰਗੇਈ ਆਈਜ਼ੇਂਸਤਾਈਨ ਦਾ ਜਨਮ।
- 1832 – ਫ਼ਰਾਂਸੀਸੀ ਚਿੱਤਰਕਾਰ ਐਡੂਆਰਡ ਮਾਨੇ ਦਾ ਜਨਮ।
- 1873 – ਰੂਸੀ/ਸੋਵੀਅਤ ਲੇਖਕ ਮਿਖ਼ਾਇਲ ਪ੍ਰਿਸ਼ਵਿਨ ਦਾ ਜਨਮ।
- 1920 – ਪਾਕਿਸਤਾਨ ਦਾ ਉਰਦੂ ਦਾ ਨਾਮਵਰ ਮਜ਼ਾਹ ਨਿਗਾਰ, ਨਾਵਲਕਾਰ, ਕਹਾਣੀਕਾਰ ਮੁਹੰਮਦ ਖ਼ਾਲਿਦ ਅਖ਼ਤਰ ਦਾ ਜਨਮ।
- 1926 – ਭਾਰਤੀ ਸਿਆਸਤਦਾਨ, ਸ਼ਿਵ ਸੈਨਾ ਦਾ ਮੌਢੀ ਬਾਲ ਠਾਕਰੇ ਦਾ ਜਨਮ।
- 1955 – ਕੰਨੜ ਕਵੀ, ਕਹਾਣੀਕਾਰ ਅਤੇ ਫ਼ਿਲਮੀ ਗੀਤਕਾਰ ਜੈਅੰਤ ਕੈਕਿਨੀ ਦਾ ਜਨਮ।
- 1960 – ਅੰਗਰੇਜ਼ੀ ਪੱਤਰਕਾਰ ਅਤੇ ਬ੍ਰਾਡਕਾਸਟਰ ਪੌਲ ਮੇਸਨ ਦਾ ਜਨਮ।
- 1973 – ਪੰਜਾਬੀ ਗਾਇਕ ਕਮਲ ਹੀਰ ਦਾ ਜਨਮ।
ਦਿਹਾਂਤ
[ਸੋਧੋ]- 1976 – ਅਫ੍ਰੀਕੀ-ਅਮਰੀਕੀ ਗਾਇਕ ਅਤੇ ਐਕਟਰ ਪਾਲ ਰਾਬਸਨ ਦਾ ਦਿਹਾਂਤ।
- 1989 – ਸਪੇਨ ਵਿੱਚ ਜਨਮਿਆ ਸਪੇਨੀ ਪੜਯਥਾਰਥਵਾਦੀ ਪੇਂਟਰ ਅਤੇ ਚਿਤਰਕਾਰ ਸਾਲਵਾਦੋਰ ਦਾਲੀ ਦਾ ਦਿਹਾਂਤ।
- 2013 – ਭਾਰਤੀ ਦਾ ਇਤਿਹਾਸਕਾਰ ਅਤੇ ਆਲੋਚਕ, ਵਿਦਵਾਨ, ਕਮਿਊਨਿਸਟ ਆਗੂ ਡਾ. ਪ੍ਰੇਮ ਸਿੰਘ ਦਾ ਦਿਹਾਂਤ।