ਵੂਪੀ ਗੋਲਡਬਰਗ
ਵੂਪੀ ਗੋਲਡਬਰਗ | |
---|---|
ਜਨਮ ਨਾਮ | ਕਾਰਿਨ ਈਲੇਨ ਜਾਨਸਨ |
ਜਨਮ | ਮੈਨਹਟਨ, ਨਿਊਯਾਰਕ, ਯੂਐਸ | ਨਵੰਬਰ 13, 1955
ਮਾਧਿਅਮ | ਸਟੈਂਡਅਪ, ਫਿਲਮ, ਟੀਵੀ, ਥਿਏਟਰ, ਬੁੱਕਸ |
ਸਾਲ ਸਰਗਰਮ | 1982 – ਵਰਤਮਾਨ |
ਸ਼ੈਲੀ | ਨਿਰਖ ਕਾਮੇਡੀ,ਬਲੈਕ ਕਾਮੇਡੀ, ਅਪਮਾਨ ਕਾਮੇਡੀ,ਪੜਯਥਾਰਥ ਹਿਊਮਰ, ਪਾਤਰ ਕਾਮੇਡੀ, ਵਿਅੰਗ |
ਵਿਸ਼ਾ | ਅਫ਼ਰੀਕੀ-ਅਮਰੀਕੀ ਸਭਿਆਚਾਰ, ਅਮਰੀਕੀ ਰਾਜਨੀਤੀ, ਰੇਸ ਰੀਲੇਸ਼ਨਜ਼, ਨਸਲਵਾਦ, ਵਿਆਹ, ਸੈਕਸ, ਰੋਜ਼ਾਨਾ ਦੀ ਜ਼ਿੰਦਗੀ, ਪੌਪ ਸਭਿਆਚਾਰ, ਵਰਤਮਾਨ ਘਟਨਾਵਾਂ |
ਜੀਵਨ ਸਾਥੀ |
ਐਲਵਿਨ ਮਾਰਟਿਨ
(ਵਿ. 1973; ਤ. 1979)David Claessen
(ਵਿ. 1986; ਤ. 1988)Lyle Trachtenberg
(ਵਿ. 1994; ਤ. 1995) |
ਬੱਚੇ | ਐਲੇਗਜ਼ੈਂਡਰ ਮਾਰਟਿਨ |
ਕਾਰਿਨ ਈਲੇਨ ਜਾਨਸਨ (ਜਨਮ 13 ਨਵੰਬਰ, 1955),[3] ਜਾਣਿਆ ਕਿੱਤੇ ਦੇ ਤੌਰ ’ਤੇ ਵੂਪੀ ਗੋਲਡਬਰਗ ਇੱਕ ਅਮਰੀਕੀ ਅਭਿਨੇਤਰੀ, ਕਾਮੇਡੀਅਨ, ਲੇਖਕ ਅਤੇ ਟੈਲੀਵਿਜ਼ਨ ਮੇਜ਼ਬਾਨ ਹੈ। ਉਸ ਨੂੰ 13 ਐਮੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਅਤੇ ਉਹ ਐਮੀ ਅਵਾਰਡ, ਇੱਕ ਗ੍ਰੈਮੀ ਅਵਾਰਡ, ਇੱਕ ਅਕੈਡਮੀ ਅਵਾਰਡ ਅਤੇ ਇੱਕ ਟੋਨੀ ਅਵਾਰਡ ਜਿੱਤਣ ਵਾਲੇ ਕੁਝ ਮਨੋਰੰਜਨਕਾਰਾਂ ਵਿੱਚੋਂ ਇੱਕ ਹੈ। ਉਹ ਅਦਾਕਾਰੀ ਲਈ ਅਕਾਦਮੀ ਅਵਾਰਡ ਜਿੱਤਣ ਵਾਲੀ ਦੂਜੀ ਕਾਲੀ ਔਰਤ ਸੀ।
ਗੋਲਡਬਰਗ ਦੀ ਸਫਲਤਾ ਦਾ ਡੰਕਾ ਵਜਾਉਣ ਵਾਲੀ ਪਹਿਲੀ ਭੂਮਿਕਾ ਸੀਲ੍ਹੀ ਦੀ ਸੀ, ਜੋ ਉਸ ਸਮੇਂ ਦੀ ਅੰਸ਼ਿਕ ਨਾਟਕ ਫਿਲਮ ‘ਦ ਕਲਰ ਪਰਪਲ’ (1985) ਵਿੱਚ ਦੂਰ ਦੱਖਣ ਦੀ ਇੱਕ ਮਾੜੇ ਸਲੂਕ ਦੀ ਸ਼ਿਕਾਰ ਔਰਤ ਸੀ। ਇਸ ਭੂਮਿਕਾ ਲਈ ਉਸ ਨੂੰ ਸਰਬੋਤਮ ਅਦਾਕਾਰਾ ਲਈ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਉਸ ਨੇ ਆਪਣਾ ਪਹਿਲਾ ਗੋਲਡਨ ਗਲੋਬ ਜਿੱਤਿਆ ਸੀ। ਰੋਮਾਂਟਿਕ ਫੈਨਟਸੀ ਫਿਲਮ 'ਗੌਸਟ' (1990) ਵਿੱਚ ਇੱਕ ਅਲੌਕਿਕ ਮਨੋਰੋਗੀ ‘ਓਡੇ ਮੇ ਚੇਨ ਬ੍ਰਾਉਨ’ ਵਜੋਂ ਭੂਮਿਕਾ ਲਈ ਗੋਲਡਵਗਗ ਨੇ ਸਰਵੋਤਮ ਸਹਾਇਕ ਅਦਾਕਾਰ ਲਈ ਅਕਾਦਮੀ ਅਵਾਰਡ ਅਤੇ ਦੂਜਾ ਗੋਲਡਨ ਗਲੋਬ ਜਿੱਤਿਆਜੋ ਕਿ ਉਸ ਦੀ ਸਰਵੋਤਮ ਸਹਾਇਕ ਅਦਾਕਾਰੀ ਲਈ ਪਹਿਲਾ ਸੀ।
ਪਿਛੋਕੜ ਅਤੇ ਸ਼ੁਰੂਆਤੀ ਜੀਵਨ
[ਸੋਧੋ]13 ਨਵੰਬਰ 1955 ਨੂੰ ਮੈਨਹਟਨ, ਨਿਊਯਾਰਕ ਸਿਟੀ ਵਿਚ ਪੈਦਾ ਹੋਈ, ਇੱਕ ਬੈਪਟਿਸਟ ਪਾਦਰੀ, ਰੌਬਰਟ ਜੇਮਸ ਜਾਨਸਨ, ਜੂਨੀਅਰ (4 ਮਾਰਚ, 1930 - 25 ਮਈ 1993), [4] ਅਤੇ ਇਕ ਨਰਸ ਅਤੇ ਅਧਿਆਪਕ, ਐਮਾ ਜਾਨਸਨ (ਪਹਿਲਾਂ ਹੈਰਿਸ; 21ਸਤੰਬਰ 1931 - 29 ਅਗਸਤ 2010), ਦੀ ਬੇਟੀ ਸੀ। [5] [6][7] ਉਸ ਨੂੰ ਚੈਲਸੀਆ-ਇਲੀਅਟ ਹਾਊਸ ਵਿਚ ਪਾਲਿਆ ਗਿਆ ਸੀ।
ਗੋਲਡਬਰਗ ਨੇ ਆਪਣੀ ਮਾਂ ਨੂੰ "ਸਖਤ, ਤਾਕਤਵਰ ਅਤੇ ਸਮਝਦਾਰ ਔਰਤ" ਦੇ ਤੌਰ ਤੇ ਦੱਸਿਆ ਹੈ ਜਿਸ ਨੇ ਉਸ ਨੂੰ ਇੱਕ ਇੱਕਲੀ ਮਾਂ ਦੇ ਤੌਰ ’ਤੇ ਪਾਲਿਆ ਸੀ। [8] ਉਸਦੇ ਭਰਾ ਕਲਾਈਡ (ਅੰ. 1949 - 11 ਮਈ 2015) ਦੀ ਦਿਮਾਗੀ ਐਨਿਉਰਿਜ਼ਮ ਨਾਲ ਮੌਤ ਹੋ ਗਈ ਸੀ।[9][10] ਜਦੋਂ ਉਹ ਛੋਟੀ ਸੀ, ਉਹ ਇੱਕ ਸਥਾਨਕ ਕੈਥੋਲਿਕ ਸਕੂਲ ਸੈਂਟ ਕੋਲੰਬਾ ਦੇ ਵਿਚ ਪੜ੍ਹੀ। ਉਸ ਦੇ ਵਧੇਰੇ ਹਾਲ ਹੀ ਦੇ ਪੂਰਵਜ ਫਾਸਵੀਲ, ਜਾਰਜੀਆ, ਪਲੈਟਕਾ, ਫਲੋਰੀਡਾ ਅਤੇ ਵਰਜੀਨੀਆ ਤੋਂ ਉੱਤਰ ਵੱਲ ਪਰਵਾਸ ਕਰ ਗਏ।[11] ਉਸ ਨੇ ਵਾਸ਼ਿੰਗਟਨ ਇਰਵਿੰਗ ਹਾਈ ਸਕੂਲ ਤੋਂ ਪੜ੍ਹਾਈ ਖਤਮ ਕੀਤੀ।[12][13][14]
ਹਵਾਲੇ
[ਸੋਧੋ]- ↑ Richard Pryor: I Ain't Dead Yet, #*%$@!!, 2003, Comedy Central
- ↑ "A Tribute to George Carlin hosted by Whoopi Goldberg". New York Post. March 24, 2010. Retrieved May 31, 2016.
- ↑ "Whoopi Goldberg". TV Guide. Archived from the original on July 8, 2015. Retrieved July 7, 2015.
{{cite news}}
: Unknown parameter|dead-url=
ignored (|url-status=
suggested) (help) - ↑ Whoopi Goldberg: her journey from poverty to megastardom by James Robert Parish Carol Pub. Group, 1997 - 390, p. 282
- ↑ https://familysearch.org/pal:/MM9.1.1/JT28-744 accessed August 17, 2014
- ↑ Clark Hine, Darlene (2005). Black Women in America (Second ed.). Oxford; New York: Oxford University Press. p. 531. OCLC 192019147.
- ↑ "Whoopi Goldberg Biography". filmreference. 2008. Retrieved May 17, 2008.
- ↑ Paul Chutkow (1993). "Whoopi's Revenge". Cigar Aficionado. Archived from the original on March 3, 2008. Retrieved May 17, 2008.
{{cite news}}
: Unknown parameter|dead-url=
ignored (|url-status=
suggested) (help) - ↑ Birkinbine, Julia. "Whoopi Goldberg Absent from The View After Brother Dies of a Brain Aneurysm". Closer Weekly. Retrieved 15 November 2016.
- ↑ "Whoopi Goldberg Brother Dead". 2015. Retrieved July 8, 2016.
- ↑ Gates, Jr., Henry Louis (January 2009). In Search of Our Roots: How 19 Extraordinary African Americans Reclaimed Their Past. Crown. pp. 225–241. ISBN 0-307-38240-0.
- ↑ "Whoopi Goldberg". nndb.com. Retrieved March 3, 2016.
- ↑ Gerstel, Judy (January 4, 1994). "Whoopi Goldberg Offers No Apologies". Orlando Sentinel. Archived from the original on ਨਵੰਬਰ 13, 2013. Retrieved November 30, 2013.
{{cite news}}
: Unknown parameter|dead-url=
ignored (|url-status=
suggested) (help) - ↑ "Whoopi Goldberg Biography". The Biography Channel. Archived from the original on December 3, 2013. Retrieved November 30, 2013.
{{cite web}}
: Unknown parameter|dead-url=
ignored (|url-status=
suggested) (help)