ਹਜੂਮੀ ਕਤਲ
ਹਜੂਮੀ ਕਤਲ ਇੱਕ ਸਮੂਹ ਜਾਂ ਭੀੜ ਦੁਆਰਾ ਕਿਸੇ ਵਿਅਕਤੀ ਨੂੰ ਬਿਨਾਂ ਨਿਆਂ ਪ੍ਰਕਿਰਿਆ ਅਪਨਾਇਆਂ ਮੌਤ ਦੀ ਸਜ਼ਾ ਦੇਣ ਨੂੰ ਕਿਹਾ ਜਾਂਦਾ ਹੈ। ਇਹ ਮੁਜਰਮ ਨੂੰ ਭੀੜ ਦੁਆਰਾ ਸਜ਼ਾ ਦੇਣ ਜਾਂ ਕਿਸੇ ਸਮੂਹ ਨੂੰ ਡਰਾਉਣਾ, ਧਮਕਾਉਣਾ, ਭੈ-ਭੀਤ ਕਰਨਾ, ਦਬਕਾਉਣਾ ਲਈ ਕੀਤਾ ਜਾਂਦਾ ਹੈ। ਹਜੂਮੀ ਕਤਲ ਹਜੂਮੀ ਹਿੰਸਾ ਦਾ ਸਭ ਤੋਂ ਘਾਤਕ ਰੂਪ ਹੈ। ਇਹ ਸਮੂਹ ਦਾ ਸਮਾਜਿਕ ਨਿਯੰਤਰਣ ਸਥਾਪਤ ਕਰਨ ਲਈ ਵਰਤਿਆ ਜਾਂਦਾ ਸਿਰੇ ਦਾ ਰੂਪ ਹੈ। ਇਹ ਕਤਲ ਜਨਤਕ ਤਮਾਸ਼ੇ ਦੇ ਪ੍ਰਦਰਸ਼ਨ ਨਾਲ ਕੀਤੇ ਜਾਂਦੇ ਹਨ। ਇਹ ਅੱਤਵਾਦ ਦਾ ਇੱਕ ਰੂਪ ਹੈ ਅਤੇ ਕਾਨੂੰਨ ਦੁਆਰਾ ਸਜ਼ਾ ਯੋਗ ਹੈ।[1][2] ਹਰ ਸਮਾਜ ਵਿੱਚ ਹਜੂਮੀ ਕਤਲ ਜਾਂ ਹਜੂਮੀ ਹਿੰਸਾ ਦੀਆਂ ਘਟਨਾਵਾਂ ਦੇਖੀਆਂ ਜਾਂ ਸਕਦੀਆਂ ਹਨ।[3][4][5]
ਸੰਯੁਕਤ ਰਾਜ ਅਮਰੀਕਾ ਵਿੱਚ ਅਫਰੀਕਣ ਅਮਰੀਕੀਆਂ ਦੇ ਫਾਂਸੀ ਦੇਣ ਨਾਲ ਕਤਲ ਵੀਹਵੀਂ ਸਦੀ ਦੀ ਸ਼ੁਰੂਆਤ ਪੁਨਰਸਿਰਜਣਾ ਦੇ ਯੁੱਗ ਵੇਲੇ ਆਮ ਦੁਹਰਾਏ ਜਾਣ ਵਾਲੀ ਗੱਲ ਬਣ ਗਏ ਸਨ। ਉਸ ਸਮੇਂ ਜਦ ਦੱਖਣੀ ਸੂਬੇ ਅਫ਼ਰੀਕਣ ਅਮਰੀਕਨਾਂ ਨੂੰ ਕਾਨੂੰਨੀ ਤੌਰ ਤੇ ਭੇਦ-ਭਾਵ ਥੋਪ ਰਹੇ ਸਨ ਅਤੇ ਉਹਨਾਂ ਨੂੰ ਭਜਾਉਣ ਲਈ ਆਪਣੇ ਨਵੇਂ ਸੰਵਿਧਾਨ ਤਿਆਰ ਕਰ ਰਹੇ ਸਨ। ਉਸ ਸਮੇਂ ਬਹੁਤੇ ਹਜੂਮੀ ਕਤਲ ਗੋਰਿਆਂ ਦੀਆਂ ਭੀੜਾਂ ਵੱਲੋਂ ਕੀਤੇ ਗਏ ਜਿਸ ਦਾ ਨਿਸ਼ਾਨਾ ਕਾਲੇ ਲੋਕ ਸਨ ਅਤੇ ਆਮਤੌਰ ਤੇ ਸ਼ੱਕੀ ਵਿਅਕਤੀਆਂ ਨੂੰ ਮੁਕੱਦਮਾ ਚੱਲਣ ਤੋਂ ਜਾਂ ਗਿਰਫਤਾਰ ਹੋਣ ਤੋਂ ਪਹਿਲਾਂ ਹੀ ਛੁੜਾ ਲਿਆ ਜਾਂਦਾ ਸੀ। ਇਹਨਾਂ ਕਾਰਵਾਈਆਂ ਦਾ ਮੁੱਖ ਤੱਤ ਰਾਜਨੀਤਿਕ ਸੰਦੇਸ਼ ਦੇ ਰੂਪ ਵਿੱਚ ਗੋਰਿਆਂ ਦੀ ਚੜ੍ਹਤ ਅਤੇ ਕਾਲਿਆਂ ਦੀ ਨਿਰਬਲਤਾ ਦੇ ਰੂਪ ਵਿੱਚ ਸਾਹਮਣੇ ਆਉਂਦਾ ਸੀ। ਹਜੂਮੀ ਕਤਲਾਂ ਦੀਆਂ ਫੋਟੋਵਾਂ ਖਿੱਚੇ ਜਾਣਾ ਜਾਂ ਉਹਨਾਂ ਦਾ ਪੋਸਟਕਾਰਡਾਂ ਦੇ ਰੂਪ ਵਿੱਚ ਛਪਣਾ ਸੰਯੁਕਤ ਰਾਜ ਵਿੱਚ ਇਹਨਾਂ ਕਾਰਿਆਂ ਨੂੰ ਵਧਾਉਣ ਦਾ ਹੀ ਕੰਮ ਕਰਦਾ ਸੀ।[6][7] ਕਰੋਪੀ ਜਾਂ ਈਰਖਾ ਦਾ ਸ਼ਿਕਾਰ ਲੋਕਾਂ ਨੂੰ ਕਈ ਵਾਰ ਗੋਲੀ ਮਾਰ ਦਿੱਤੀ ਜਾਂਦੀ ਜਾਂ ਜਿੰਦਾ ਜਲਾਇਆ ਜਾਂਦਾ ਜਾਂ ਫਿਰ ਦੁਖੀ ਕਰਕੇ ਕੱਟ-ਵੱਢ ਦਿੱਤਾ ਜਾਂਦਾ।[8] ਕੁਝ ਮਾਮਲਿਆਂ ਵਿੱਚ ਤਾਂ ਕੱਟੇ-ਵੱਢੇ ਸਰੀਰ ਦੇ ਅੰਗ ਲੋਕਾਂ ਨੇ ਯਾਦਗਾਰ ਵਜੋਂ ਵੀ ਸੰਭਾਲ ਲਏ ਸਨ।[9] ਖਾਸਕਰ ਪੱਛਮ ਵਿੱਚ ਹੋਰਨਾਂ ਘੱਟ ਗਿਣਤੀਆਂ ਜਿਵੇਂ ਮੂਲ ਅਮਰੀਕਨਾਂ, ਮੈਕਸੀਕਨਾਂ ਜਾਂ ਏਸ਼ੀਅਨਾਂ ਨੂੰ ਹਜੂਮੀ ਕਤਲਾਂ ਦਾ ਨਿਸ਼ਾਨਾ ਬਣਾਇਆ ਗਿਆ। ਦੱਖਣੀ ਸੂਬਿਆਂ ਵਿੱਚ ਸਭ ਤੋਂ ਵੱਧ ਹਜੂਮੀ ਕਤਲ ਕੀਤੇ ਗਏ।
ਨਿਰੁਕਤੀ
[ਸੋਧੋ]ਹਜੂਮੀ ਕਤਲ ਲਈ ਅੰਗਰੇਜ਼ੀ ਸ਼ਬਦ Lynch ਵਰਤਿਆ ਜਾਂਦਾ ਹੈ ਜੋ ਕਿ ਅਮਰੀਕਨ ਇਨਕਲਾਬ ਵੇਲੇ ਹੋਂਦ ਵਿੱਚ ਆਇਆ। ਕਿਰਿਆ Lynch ਵਾਕਾਂਸ਼ " Lynch Law" ਤੋਂ ਨਿਕਲੀ ਹੈ, ਜੋ ਕਿ ਪਦ " ਬਿਨਾਂ ਮੁਕੱਦਮੇ, ਅਭਿਯੋਗ ਤੋਂ ਸਜ਼ਾ ਦੇਣਾ " ਤੋਂ ਆਈ ਹੈ।[10][11] ਹਰ ਸਮਾਜ ਵਿੱਚ ਕਤਲਾਂ ਸਮੇਤ ਗੈਰ ਕਨੂੰਨੀ ਸਜ਼ਾਵਾਂ ਦੇਣ ਦੇ ਕਈ ਰੂਪ ਹੁੰਦੇ ਹਨ। ਹਜੂਮੀ ਕਤਲ ਅਜਿਹੀਆਂ ਸਜ਼ਾਵਾਂ ਵਿਚੋਂ ਇੱਕ ਹਨ।
ਭਾਰਤ
[ਸੋਧੋ]ਭਾਰਤ ਵਿੱਚ ਇੱਕੀਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਹਜੂਮੀ ਕਤਲਾਂ ਦਾ ਰੁਝਾਨ ਤੇਜ ਹੋਇਆ ਹੈ।[12][13] ਇਸ ਦਾ ਕਾਰਣ ਸੱਤਸਧਾਰੀ ਧਿਰਾਂ ਵੱਲੋਂ ਕਾਤਲਾਂ ਦੀ ਹੌਸਲਾ ਅਫਜਾਈ ਹੈ।[14][15] ਗਊ ਤਸਕਰੀ ਦੇ ਇਲਜ਼ਾਮ ਲਾ ਕੇ ਕੀਤੇ ਕਤਲਾਂ ਦਾ ਸ਼ਿਕਾਰ ਹੋਣ ਵਾਲਿਆਂ ਵਿੱਚ ਵੱਡੀ ਗਿਣਤੀ ਮੁਸਲਿਮ ਅਤੇ ਦਲਿਤਾਂ ਦੀ ਹੈ।[16] ਭਾਰਤ ਵਿੱਚ ਹਜੂਮੀ ਕਤਲਾਂ ਦੇ ਮਾਮਲੇ ਵਿੱਚ ਪੁਲਿਸ ਦੀ ਢਿੱਲੀ ਕਾਰਵਾਈ ਅਤੇ ਨਜ਼ਰੀਆ ਸ਼ੱਕ ਦੇ ਘੇਰੇ ਵਿੱਚ ਰਹਿੰਦਾ ਹੈ।[17] ਦੇਸ਼ ਵਿੱਚ ਅਜੇ ਹਜੂਮੀ ਕਤਲਾਂ ਨੂੰ ਰੋਕਣ ਲਈ ਵਿਸ਼ੇਸ਼ ਕਾਨੂੰਨ ਨਹੀਂ ਹੈ।[18][19] ਕਲਿਆਣਕਾਰੀ ਰਾਜ ਵਿੱਚ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ‘ਸਿਆਸੀ ਲਾਬੀ’ ਦੀ ਬਜਾਏ ਲੋਕ ਹਿੱਤਾਂ ਦੀ ਰੱਖਿਆ ਕਰੇ।[20] ਗ਼ੈਰ ਸਰਕਾਰੀ ਸੰਸਥਾ ‘ਇੰਡੀਆ ਸਪੈਂਡ’ ਨੇ ਅੰਗਰੇਜ਼ੀ ਮੀਡੀਆ ਦੀ ਰਿਪੋਰਟਿੰਗ ਦੇ ਆਧਾਰ ‘ਤੇ ਹਿਸਾਬ ਲਗਾਇਆ ਹੈ ਕਿ 2010 ਤੋਂ ਲੈ ਕੇ ਗਊ ਹੱਤਿਆ ਜਾਂ ਬੀਫ਼ ਖਾਣ ਦੇ ਸ਼ੱਕ ਵਿੱਚ 86 ਹਮਲੇ ਹੋਏ ਇਨ੍ਹਾਂ ਵਿੱਚੋਂ 98 ਫ਼ੀਸਦੀ ਹਮਲੇ ਮਈ 2014 ਵਿੱਚ ਭਾਜਪਾ ਦੇ ਸੱਤਾਧਾਰੀ ਹੋਣ ਤੋਂ ਬਾਅਦ ਅਤੇ ਜ਼ਿਆਦਾਤਰ ਭਾਜਪਾ ਸ਼ਾਸਤ ਸੂਬਿਆਂ ਵਿੱਚ ਹੋਏ। ਮਾਰੇ ਗਏ 33 ਵਿੱਚੋਂ 29, ਯਾਨੀ 88 ਫ਼ੀਸਦੀ ਮੁਸਲਮਾਨ ਸਨ।[21] ਸਾਲ 2018 ਵਿੱਚ ਹਜੂਮੀ ਹੱਤਿਆਵਾਂ ਦੀਆਂ ਮੁੱਢਲੀਆਂ ਘਟਨਾਵਾਂ ਮੁਸਲਿਮ ਪਸ਼ੂ-ਪਾਲਕਾਂ ਜਾਂ ਪਸ਼ੂ ਵਪਾਰੀਆਂ ਉੱਤੇ ਅਖੌਤੀ ਗਊ ਰੱਖਿਅਕਾਂ ਦੇ ਹਮਲਿਆਂ ਤੋਂ ਸ਼ੁਰੂ ਹੋਈਆਂ ਸਨ, ਪਰ ਫਿਰ ਇਸ ਨੇ ਬੱਚੇ ਚੁੱਕਣ ਦੇ ਕਥਿਤ ਦੋਸ਼ੀਆਂ ਦੀਆਂ ਜਾਨਾਂ ਲੈਣ ਦੇ ਸਿਲਸਿਲੇ ਦਾ ਰੂਪ ਧਾਰ ਲਿਆ।[22][23]
ਅਦਾਲਤੀ ਦਖਲ
[ਸੋਧੋ]ਭਾਰਤ ਦੀ ਸਰਬ ਉੱਚ ਅਦਾਲਤ ਨੇ ਅਗਸਤ 2018 ਵਿੱਚ ਕੇਂਦਰ ਤੇ ਰਾਜ ਸਰਕਾਰਾਂ ਨੂੰ ਇਸ ਲਈ ਝਾੜ ਪਾਈ ਕਿ ਉਹ ਭੜਕੀਆਂ ਭੀੜਾਂ ਵੱਲੋਂ ਨਿਰਦੋਸ਼ ਲੋਕਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਪੁਚਾ ਦੇਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੇ ਸੰਵਿਧਾਨਕ ਫ਼ਰਜ਼ਾਂ ਨੂੰ ਨਹੀਂ ਨਿਭਾ ਰਹੀਆਂ।[24] ਸੁਪਰੀਮ ਕੋਰਟ ਨੇ ਦੇਸ਼ ਭਰ ਵਿੱਚ ਹਜੂਮੀ ਹਿੰਸਾ ਤੇ ਗਊ ਰੱਖਿਆ ਦੇ ਨਾਂ ’ਤੇ ਬੁਰਛਾਗਰਦੀ ਦੀਆਂ ਘਟਨਾਵਾਂ ਨਾਲ ਸਿੱਝਣ ਲਈ ਆਪਣੇ ਵੱਲੋਂ ਜਾਰੀ ਹਦਾਇਤਾਂ ਦਾ ਕੁਝ ਰਾਜਾਂ ਵੱਲੋਂ ਪਾਲਣ ਨਾ ਹੁੰਦਾ ਵੇਖ ਸਖਤ ਰੁਖ਼ ਅਪਣਾਇਆ ਹੈ।[25][26]
ਭਾਰਤ ਵਿੱਚ ਹਜੂਮੀ ਕਤਲਾਂ ਦੇ ਕਾਰਨ
[ਸੋਧੋ]ਕੁਝ ਲੋਕ ਇਹਨਾਂ ਘਟਨਾਵਾਂ ਨੂੰ ਭਾਰਤ ਦੇ ਭਵਿੱਖ ਦੀ ਰਾਜਨੀਤੀ ਦੀ ਲੈਬਾਰਟਰੀ ਵਿੱਚ ਚੱਲਦੀ ਪ੍ਰਕਿਰਿਆ ਕਹਿੰਦੇ ਹਨ।[27] ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਧਾਰਮਿਕ ਬੇਅਦਬੀ ਦੇ ਮਾਮਲੇ ਵਿੱਚ ਸਖ਼ਤ ਕਾਨੂੰਨ ਬਣਾਉਣ ਨਾਲ ਹਜੂਮੀ ਕਤਲਾਂ ਵਿੱਚ ਵਾਧਾ ਹੁੰਦਾ ਹੈ।[24] ਰਾਜਨੀਤਿਕ ਵਿਚਾਰਧਾਰਕ ਵਖਰੇਵੇਂ ਕਾਰਨ ਅਜਿਹੇ ਹਾਲਤ ਪੈਦਾ ਕੀਤੇ ਜਾਂਦੇ ਹਨ ਕਿ ਵਿਚਾਰ ਨੂੰ ਭੀੜ ਅੱਗੇ ਸਜ਼ਾ ਦੇ ਦਰ ਨਾਲ ਝੁਕਣਾ ਪਵੇ। ਭਾਜਪਾ ਦੇ ਰਾਜਕਾਲ ਦੌਰਾਨ ਇੱਕੀਵੀਂ ਸਾਡੀ ਦੇ ਦੂਜੇ ਦਹਾਕੇ ਵਿੱਚ ਇਹ ਰੁਝਾਨ ਤੇਜੀ ਨਾਲ ਵਧਿਆ।[28] ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਜਿੱਥੇ ਹਿੰਦੂਤੱਵੀ ਸੰਗਠਨਾਂ ਨੇ ਮੁਸਲਿਮ, ਇਸਾਈ ਤੇ ਦਲਿਤਾਂ ਸਮੇਤ ਹੋਰ ਘੱਟ-ਗਿਣਤੀਆਂ ਨੂੰ ਆਪਣੇ ਅਤਾਬ ਦਾ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ, ਉੱਥੇ ਮਨੁੱਖੀ ਅਧਿਕਾਰਾਂ ਲਈ ਲੜ ਰਹੇ ਸਮਾਜਕ ਕਾਰਕੁਨਾਂ ਵਿਰੁੱਧ ਸਰਕਾਰੀ ਤੰਤਰ ਦੀ ਦੁਰਵਰਤੋਂ ਵੱਡੇ ਪੱਧਰ ਉੱਤੇ ਸ਼ੁਰੂ ਕਰ ਦਿੱਤੀ ਗਈ।[29] ਕਾਤਲਾਂ ਦਾ ਸਨਮਾਨ ਕਰਨਾ ਉਹਨਾਂ ਦੇ ਹੌਂਸਲੇ ਬੁਲੰਦ ਕਰਦਾ ਹੈ[30] ਸਵਾਲ ਇਹ ਉੱਠਦਾ ਹੈ ਕਿ ਆਖ਼ਿਰ ਭੀੜ-ਤੰਤਰ ਏਨਾ ਬੇਲਗਾਮ ਕਿੱਦਾਂ ਹੋ ਗਿਆ ਹੈ? ਸਪਸ਼ਟ ਹੈ ਕਿ ਜਦੋਂ ਅਪਰਾਧਿਕ ਪ੍ਰਵਿਰਤੀ ਦੇ ਵਿਅਕਤੀਆਂ ਨੂੰ ਇਹ ਅਹਿਸਾਸ ਹੋ ਜਾਵੇ ਕਿ ਸਰਕਾਰ ਆਪਣੀ ਹੈ, ਪੁਲਸ ਆਪਣੀ ਹੈ ਤੇ ਅਦਾਲਤਾਂ ਆਪਣੀਆਂ ਹਨ, ਤਦ ਉਹ ਆਪਣੇ-ਆਪ ਨੂੰ ਕਨੂੰਨ ਤੋਂ ਉੱਪਰ ਸਮਝਣ ਲੱਗ ਪੈਂਦੇ ਹਨ।[31] ਰਾਜਸੀ ਮਾਹਿਰਾਂ ਦਾ ਵਿਚਾਰ ਹੈ ਕਿ ਇਹ ਹਿੰਸਾ ਜਾਣ-ਬੁੱਝ ਕੇ ਭੜਕਾਈ ਜਾਂਦੀ ਹੈ ਕਿਉਂਕਿ ਇਸ ਨਾਲ ਵੋਟਾਂ ਦੀ ਬਹੁਗਿਣਤੀ ਤੇ ਘੱਟਗਿਣਤੀ ਵਿਚਕਾਰ ਸਫ਼ਬੰਦੀ ਹੋ ਜਾਂਦੀ ਹੈ ਜਿਸ ਨੂੰ ਅਸੀਂ ਵੋਟਾਂ ਦਾ ਧਰੁਵੀਕਰਨ ਵੀ ਆਖਦੇ ਹਨ।[32]
ਧਾਰਮਿਕ ਬੇਅਦਬੀ ਦੇ ਕਨੂੰਨੀ ਪੱਖ
[ਸੋਧੋ]ਭਾਰਤੀ ਦੰਡਾਵਲੀ (1860) ਦਾ ਅਧਿਆਇ 15 ਧਰਮ ਨਾਲ ਸਬੰਧਤ ਅਪਰਾਧਾਂ ਬਾਰੇ ਹੀ ਹੈ। ਧਾਰਾ 295 ਅਧੀਨ ਅਜਿਹੇ ਸ਼ਖ਼ਸ ਨੂੰ ਦੋ ਸਾਲ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ, ਜੋ ਕਿਸੇ ਧਾਰਮਿਕ ਸਥਾਨ ਨੂੰ ਨਸ਼ਟ ਕਰਦਾ ਜਾਂ ਨੁਕਸਾਨ ਪਹੁੰਚਾਉਂਦਾ ਹੈ ਜਾਂ ਉਸ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਖਾਨੀ ਕਰਦਾ ਹੈ ਜਾਂ ਕਿਸੇ ਦੂਜੇ ਵਰਗ ਦੇ ਧਰਮ ਦੀ ਬੇਹੁਰਮਤੀ ਦੀ ਮਨਸ਼ਾ ਨਾਲ ਅਜਿਹੀ ਕੋਈ ਕਾਰਵਾਈ ਕਰਦਾ ਹੈ। ਧਾਰਾ 296 ਅਧੀਨ ਅਜਿਹੇ ਸ਼ਖ਼ਸ ਨੂੰ ਇੱਕ ਸਾਲ ਤੱਕ ਕੈਦ ਜਾਂ ਜੁਰਮਾਨੇ ਦੀ ਸਜ਼ਾ ਦਿੱਤੀ ਜਾ ਸਕਦੀ ਹੈ, ਜੋ ਕਿਸੇ ਧਾਰਮਿਕ ਪੂਜਾ ਜਾਂ ਧਾਰਮਿਕ ਰੀਤਾਂ-ਰਿਵਾਜਾਂ ਦੀ ਪਾਲਣਾ ਕਰ ਰਹੇ ਇਕੱਠ ਵਿੱਚ ਵਿਘਨ ਪਾਉਂਦਾ ਹੈ। ਧਾਰਾ 297 ਅਧੀਨ ਕਬਰਿਸਤਾਨਾਂ ’ਚ ਦਖ਼ਲ ਦੇਣਾ ਜਾਂ ਦਾਖ਼ਲ ਹੋਣਾ ਵੀ ਸਜ਼ਾਯੋਗ ਜੁਰਮ ਹੈ। ਧਾਰਾ 298 ਤਹਿਤ ਕਿਸੇ ਸ਼ਖ਼ਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਣਬੁੱਝ ਕੇ ਭੜਕਾਉਣ ਦੀ ਮਨਸ਼ਾ ਨਾਲ ਕੋਈ ਖ਼ਾਸ ਸ਼ਬਦ ਆਖਣਾ ਜਾਂ ਆਵਾਜ਼ਾਂ ਕੱਢਣਾ ਜਾਂ ਅਜਿਹੇ ਹਾਵ-ਭਾਵ ਜਾਂ ਇਸ਼ਾਰੇ ਦਰਸਾਉਣਾ ਵੀ ਅਪਰਾਧ ਹੈ। ਮੂਲ ਭਾਰਤੀ ਦੰਡਾਵਲੀ ਵਿੱਚ ਬੇਅਦਬੀ ਕੋਈ ਜੁਰਮ ਨਹੀਂ ਹੈ। ਇਹ ਮੱਦ 1927 ਵਿੱਚ ਸ਼ਾਮਲ ਕੀਤੀ ਗਈ ਸੀ ਅਤੇ ਇਸ ਅਧੀਨ ਜੇ ਕੋਈ ਸ਼ਖ਼ਸ ਜਾਣਬੁੱਝ ਕੇ ਕਿਸੇ ਵਰਗ ਦੇ ਧਰਮ ਜਾਂ ਉਸ ਦੇ ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਕਰ ਕੇ ਧਾਰਮਿਕ ਭਾਵਨਾਵਾਂ ਭੜਕਾਉਂਦਾ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ। 1961 ਵਿੱਚ ਦੋ ਸਾਲਾਂ ਦੀ ਸਜ਼ਾ ਵਧਾ ਕੇ ਤਿੰਨ ਸਾਲ ਕਰ ਦਿੱਤੀ ਗਈ ਸੀ।[33] ਅਸੀਂ ਉਸ ਯੁੱਗ ਵਿੱਚ ਰਹਿ ਰਹੇ ਹਾਂ ਜਦੋਂ ਕਿਸੇ ਵੀ ਹੁਕਮਰਾਨ ਧਿਰ ਨੂੰ ਅਜਿਹੇ ਕਾਨੂੰਨਾਂ ਦੀ ਦੁਰਵਰਤੋਂ ਕਰਨ ਅਤੇ ਆਪਣੇ ਰਾਜਸੀ ਵਿਰੋਧੀਆਂ ਨੂੰ ਜਿੱਚ ਕਰਨ ਵਿੱਚ ਝਿਜਕ ਮਹਿਸੂਸ ਨਹੀਂ ਹੁੰਦੀ। ਉਂਜ ਵੀ, ਅਜਿਹੇ ਬਿਲ ਅਗਾਂਹਵਧੂ ਨਹੀਂ, ਪਿਛਾਂਹ-ਖਿੱਚੂ ਸੋਚ ਦੀ ਨਿਸ਼ਾਨੀ ਹਨ।[34] ਸਮਾਜ ਦੇ ਕੁਝ ਤਬਕੇ ਇਸ ਤਰਾਂ ਦੇ ਕਾਨੂੰਨਾਂ ਦਾ ਵਿਰੋਧ ਵੀ ਕਰਦੇ ਹਨ।[35]
ਪਾਕਿਸਤਾਨ
[ਸੋਧੋ]ਪਾਕਿਸਤਾਨ ਵਿੱਚ ਧਾਰਮਿਕ ਬੇਅਦਬੀ ਅਤੇ ਪੈਗੰਬਰੀ ਤੌਹੀਨ ਦੇ ਦੋਸ਼ ਵਿੱਚ ਹਜੂਮੀ ਕਤਲ ਹੁੰਦੇ ਰਹਿੰਦੇ ਹਨ। ਮਸ਼ਾਲ ਖਾਨ ਕਤਲ ਕਾਂਡ ਇਸ ਮਾਮਲੇ ਵਿੱਚ ਬੜਾ ਚਰਚਿਤ ਹੋਇਆ ਹੈ।[36] ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨ ਦੇ ਸ਼ਹਿਰ ਮਰਦਾਨ ਵਿਖੇ ਅਬਦੁਲ ਵਲੀ ਖਾਨ ਯੂਨੀਵਰਸਿਟੀ ਵਿੱਚ ਬੀਤੀ 13 ਅਪਰੈਲ 2017 ਨੂੰ ਨੌਜਵਾਨ ਵਿਦਿਆਰਥੀ ਮਸ਼ਾਲ ਖਾਨ ‘ਤੇ ਪੈਗੰਬਰੀ ਤੌਹੀਨ ਦਾ ਇਲਜ਼ਾਮ ਲਾ ਕੇ ਸਾਥੀ ਵਿਦਿਆਰਥੀਆਂ ਤੇ ਹੋਰ ਲੋਕਾਂ ਦੀ ਭੀੜ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ।[36] ਪਾਕਿਸਤਾਨ ਵਿੱਚ ਅਜਿਹੇ ‘ਕੁਫ਼ਰ-ਵਿਰੋਧੀ’ ਕਾਨੂੰਨਾਂ ਦੀ ਬਦੌਲਤ ਪਿਛਲੇ ਚਾਰ ਸਾਲਾਂ ਦੌਰਾਨ ਪੰਜ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਚੁੱਕਾ ਹੈ।[34]
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ Wood, Amy Louise (2009). Rough Justice: Lynching and American Society, 1874–1947. North Carolina University Press. ISBN 9780807878118.
- ↑ Hidalgo, Dennis Ricardo (November 27, 2013). "Lynching and the Susquehannocks". Blog. Wordpress. Retrieved 28 November 2013.
- ↑ Globalizing Lynching History: Vigilantism and Extralegal Punishment from an International Perspective. Palgrave Macmillan. 2011. ISBN 978-0-230-11588-0.
{{cite book}}
: Unknown parameter|authors=
ignored (help) - ↑ Huggins, Martha Knisely (1991). Vigilantism and the state in modern Latin America: essays on extralegal violence. New York: Praeger. ISBN 0275934764.
- ↑ Thurston, Robert W. (2011). Lynching: American mob murder in global perspective. Burlington, VT: Ashgate. ISBN 9781409409083.
- ↑ James Allen, Without Sanctuary: Lynching Photography in America, Santa Fe: Twin Palms Publishers, 2000.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedMoyers
- ↑ "An Obsessive Quest to Make People See". Los Angeles Times. Retrieved August 14, 2017
- ↑ Wood, Amy L. Lynching and Spectacle: Witnessing Racial Violence in America, 1890-1940.
- ↑ Michael Quinion (December 20, 2008). "Lynch". World Wide Words. Retrieved August 13, 2014.
- ↑ Waldrep, Christopher (2006). "Lynching and Mob Violence". In Finkleman, Paul. Encyclopedia of African American History 1619–1895. 2. New York City: Oxford University Press. p. 308.
- ↑ indocanadian. "ਹਜੂਮੀ ਕਤਲ ਰੋਕਣ ਲਈ ਗ੍ਰਹਿ ਮੰਤਰਾਲੇ ਵੱਲੋਂ ਰਾਜਾਂ ਨੂੰ ਹਦਾਇਤਾਂ". www.indocanadiantimes.com. Retrieved 2018-07-22.
- ↑ "ਹਜੂਮੀ ਕਤਲ ਰੋਕਣ ਲਈ ਗ੍ਰਹਿ ਮੰਤਰਾਲੇ ਵੱਲੋਂ ਰਾਜਾਂ ਨੂੰ ਹਦਾਇਤਾਂ". Tribune Punjabi. 2018-07-05. Retrieved 2018-07-22.
{{cite news}}
: Cite has empty unknown parameter:|dead-url=
(help)[permanent dead link] - ↑ "ਹਜੂਮੀ ਕਤਲ ਦੇ ਦੋਸ਼ੀਆਂ ਨੂੰ ਸ਼ੁਭ ਇੱਛਾਵਾਂ ਦੇਣ ਦੇ ਮੁੱਦੇ ਉੱਤੇ ਜੈਅੰਤ ਅੜੇ". www.panjabitimes.com. Retrieved 2018-07-22.[permanent dead link]
- ↑ "ਗਊ ਰੱਖਿਅਕਾਂ ਦੀ ਹਿੰਸਾ 'ਤੇ ਮੋਦੀ ਦਾ ਦੂਹਰਾ ਚਿਹਰਾ-ਕਾਂਗਰਸ - PanjabiLok.net". PanjabiLok.net. 2017-07-21. Archived from the original on 2017-09-01. Retrieved 2018-07-22.
{{cite news}}
: Unknown parameter|dead-url=
ignored (|url-status=
suggested) (help) - ↑ "ਰਾਜਸਥਾਨ: ਗਊ ਤਸਕਰੀ ਦੇ ਸ਼ੱਕ ਹੇਠ ਨੌਜਵਾਨ ਦੀ ਹੱਤਿਆ". Tribune Punjabi. 2018-07-21. Retrieved 2018-07-22.
{{cite news}}
: Cite has empty unknown parameter:|dead-url=
(help)[permanent dead link] - ↑ "ਹਜੂਮੀ ਕਤਲ: ਰਾਜਸਥਾਨ ਸਰਕਾਰ ਖ਼ਿਲਾਫ਼ ਅਦਾਲਤੀ ਮਾਣਹਾਨੀ ਦੀ ਪਟੀਸ਼ਨ ਦਾਇਰ". Tribune Punjabi. 2018-07-23. Retrieved 2018-07-24.
{{cite news}}
: Cite has empty unknown parameter:|dead-url=
(help)[permanent dead link] - ↑ "ਹਜੂਮੀ ਕਤਲਾਂ ਖ਼ਿਲਾਫ਼ ਸਖ਼ਤ ਕਾਨੂੰਨ ਬਣੇਗਾ: ਰਾਜਨਾਥ". Tribune Punjabi. 2018-07-24. Retrieved 2018-07-25.
{{cite news}}
: Cite has empty unknown parameter:|dead-url=
(help)[permanent dead link] - ↑ "ਹਜੂਮੀ ਹਿੰਸਾ: ਅਧਿਕਾਰੀਆਂ ਦੀ ਕਮੇਟੀ ਨੇ ਮੰਤਰੀ ਸਮੂਹ ਨੂੰ ਰਿਪੋਰਟ ਸੌਂਪੀ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-08-29. Retrieved 2018-08-30.[permanent dead link]
- ↑ "ਪਸ਼ੂ ਵਪਾਰ ਨਾਲ ਜੁੜੇ ਲੋਕਾਂ ਦੇ ਮੁੜ-ਵਸੇਬੇ ਦੀ ਲੋੜ". Tribune Punjabi. 2018-07-29. Retrieved 2018-07-30.
{{cite news}}
: Cite has empty unknown parameter:|dead-url=
(help)[permanent dead link] - ↑ "ਕੀ ਸਖ਼ਤ ਕਾਨੂੰਨ ਹਜੂਮੀ ਕਤਲ ਰੋਕ ਸਕੇਗਾ ?". Tribune Punjabi. 2018-07-22. Retrieved 2018-08-03.
{{cite news}}
: Cite has empty unknown parameter:|dead-url=
(help)[permanent dead link] - ↑ "ਕੇਂਦਰ ਹੋਇਆ ਫ਼ਿਕਰਮੰਦ". ਪੰਜਾਬੀ ਟ੍ਰਿਬਿਊਨ. 2018-07-24. Retrieved 2018-08-07.
{{cite news}}
: Cite has empty unknown parameter:|dead-url=
(help)[permanent dead link] - ↑ "ਤਿੰਨ ਦੀ ਕੁੱਟ-ਕੁੱਟ ਕੇ ਕਰ'ਤੀ ਹੱਤਿਆ" (in ਅੰਗਰੇਜ਼ੀ). Retrieved 2018-09-08.[permanent dead link]
- ↑ 24.0 24.1 http://nawanzamana.in/20856/ਭੀੜਾਂ%20ਦੀ%20ਹਿੰਸਾ%20:%20ਸ਼ਾਸਕ%20ਸੁਹਿਰਦ%20ਨਹੀਂ.html[permanent dead link]
- ↑ "ਹਜੂਮੀ ਕਤਲ: ਸੁਪਰੀਮ ਕੋਰਟ ਦਾ ਰੁਖ਼ ਸਖ਼ਤ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-09-07. Retrieved 2018-09-08.[permanent dead link]
- ↑ "ਹਜੂਮੀ ਕਤਲ: ਸਬ-ਇੰਸਪੈਕਟਰ ਮੁਅੱਤਲ, ਤਿੰਨ ਅਧਿਕਾਰੀਆਂ ਦੀਆਂ ਸੇਵਾਵਾਂ ਖ਼ਤਮ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-09-17. Retrieved 2018-09-18.[permanent dead link]
- ↑ [1][permanent dead link]|ਕਦੋਂ ਤਕ ਚੱਲੇਗਾ ਇਹ ਦੌਰ
- ↑ "ਖ਼ਤਰੇ ਵਿੱਚ ਹੈ ਅਸਹਿਮਤੀ ਰੱਖਣ ਦੀ ਆਜ਼ਾਦੀ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-08-24. Retrieved 2018-08-28.[permanent dead link]
- ↑ "ਸੁਪਰੀਮ ਕੋਰਟ ਦਾ ਸਹੀ ਫ਼ੈਸਲਾ" (in ਅੰਗਰੇਜ਼ੀ). Archived from the original on 2018-09-02. Retrieved 2018-08-31.
{{cite news}}
: Unknown parameter|dead-url=
ignored (|url-status=
suggested) (help) - ↑ "ਕਾਤਲਾਂ ਦਾ ਸਰਕਾਰੀ ਸਨਮਾਨ!" (in ਅੰਗਰੇਜ਼ੀ). Archived from the original on 2018-09-14. Retrieved 2018-09-09.
{{cite news}}
: Unknown parameter|dead-url=
ignored (|url-status=
suggested) (help) - ↑ "ਵਿਨਾਸ਼ ਦਾ ਰਾਹ ਹੈ ਇਹ" (in ਅੰਗਰੇਜ਼ੀ). Archived from the original on 2018-09-14. Retrieved 2018-09-09.
{{cite news}}
: Unknown parameter|dead-url=
ignored (|url-status=
suggested) (help) - ↑ "ਵਧਦੀ ਹੋਈ ਹਜੂਮੀ ਹਿੰਸਾ". Tribune Punjabi (in ਹਿੰਦੀ). 2018-12-04. Retrieved 2018-12-04T17:25:42Z.
{{cite web}}
: Check date values in:|access-date=
(help)[permanent dead link] - ↑ ਫ਼ੈਜ਼ਾਨ ਮੁਸਤਫ਼ਾ (2018-08-27). "ਬੇਅਦਬੀ ਰੋਕੂ ਕਾਨੂੰਨ: ਪੰਜਾਬ ਵੀ ਪਾਕਿਸਤਾਨ ਵਾਲੇ ਰਾਹ ?". ਪੰਜਾਬੀ ਟ੍ਰਿਬਿਊਨ. Retrieved 2018-08-28.
{{cite news}}
: Cite has empty unknown parameter:|dead-url=
(help)[permanent dead link] - ↑ 34.0 34.1 "ਕੁਫ਼ਰ-ਵਿਰੋਧੀ ਕਾਨੂੰਨਸਾਜ਼ੀ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-08-29. Retrieved 2018-08-30.[permanent dead link]
- ↑ "ਬੇਅਦਬੀ ਰੋਕਣ ਲਈ ਸੋਧੇ ਕਾਨੂੰਨ ਖ਼ਿਲਾਫ਼ ਉੱਠਣ ਲੱਗੀਆਂ ਸੁਰਾਂ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-09-04. Retrieved 2018-09-05.[permanent dead link]
- ↑ 36.0 36.1 ਹੁਰਮਤ ਅਲੀ ਸ਼ਾਹ. "ਸੂਰਜ ਦੀਆਂ ਕਿਰਨਾਂ ਨੂੰ ਸੰਗਲ ਨਹੀਂ ਪੈਂਦੇ! | Punjab Times". punjabtimesusa.com. Retrieved 2018-08-28.[permanent dead link]
- ਹਿੰਸਾ
- CS1 errors: unsupported parameter
- CS1 errors: empty unknown parameters
- Articles with dead external links from ਜੁਲਾਈ 2023
- Articles with dead external links from ਅਕਤੂਬਰ 2022
- Articles with dead external links from ਅਕਤੂਬਰ 2021
- CS1 ਅੰਗਰੇਜ਼ੀ-language sources (en)
- Articles with dead external links from ਜੂਨ 2022
- Articles with dead external links from ਮਈ 2022
- CS1 errors: dates
- CS1 ਹਿੰਦੀ-language sources (hi)