4 ਨਵੰਬਰ
ਦਿੱਖ
<< | ਨਵੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
2024 |
4 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 308ਵਾਂ (ਲੀਪ ਸਾਲ ਵਿੱਚ 309ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 57 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 20 ਕੱਤਕ ਬਣਦਾ ਹੈ।
ਵਾਕਿਆ
[ਸੋਧੋ]- 1763 – ਸਿਆਲਕੋਟ ਦੀ ਲੜਾਈ: ਸਿੱਖਾਂ ਨੇ ਅਹਿਮਦ ਸ਼ਾਹ ਦੁੱਰਾਨੀ ਦੇ ਜਰਨੈਲ ਜਹਾਨ ਖ਼ਾਨ 'ਤੇ ਹਮਲਾ ਕੀਤਾ।
- 1846 – ਦੁਨੀਆ ਦੀ ਪਹਿਲੀ ਨਕਲੀ ਲੱਤ ਪੇਟੈਂਟ ਕਰਵਾਈ ਗਈ।
- 1854 – ਫ਼ਲੋਰਿੰਸ ਨਾਈਟਿੰਗੇਲ ਸਾਥਣਾਂ ਸਣੇ ਕ੍ਰੀਮੀਆ ਪੁੱਜੀ।
- 1869 – ਬਰਤਾਨੀਆ ਦਾ ਵਿਗਿਆਨਿਕ ਨੇਚਰ (ਰਸਾਲਾ) ਪਹਿਲੀ ਵਾਰ ਪ੍ਰਕਾਸ਼ਿਤ ਹੋਇਆ।
- 1922 – ਮਿਸਰ ਵਿੱਚ ਪ੍ਰਾਚੀਨ ਕਾਲ ਦੇ ਰਾਜੇ ਫ਼ੈਰੋਆਹ ਟੂਟਨਖ਼ਾਮੇਨ ਦੀ ਕਬਰ ਲੱਭੀ।
- 1952 – ਆਈਜ਼ਨਹਾਵਰ ਅਮਰੀਕਾ ਦਾ 34ਵਾਂ ਰਾਸ਼ਟਰਪਤੀ ਬਣਿਆ।
- 1956 – ਰੂਸ ਨੇ ਹੰਗਰੀ ਵਿੱਚ ਆਪਣੇ ਵਿਰੁਧ ਬਗ਼ਾਵਤ ਨੂੰ ਕੁਚਲਣ ਵਾਸਤੇ ਫ਼ੌਜ ਭੇਜ ਦਿਤੀ।
- 1962 – ਅੱਛਰ ਸਿੰਘ ਜਥੇਦਾਰ ਅਕਾਲੀ ਦਲ ਦੇ ਪ੍ਰਧਾਨ ਬਣੇ।
- 1967 – ਪੰਜਾਬ ਦੇ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਨੇ ਐਲਾਨ ਕੀਤਾ ਕਿ ਪਹਿਲੀ ਜਨਵਰੀ, 1968 ਤਕ ਪੰਜਾਬੀ ਦਫਤਰਾਂ ਵਿੱਚ ਪੂਰੀ ਤਰ੍ਹਾਂ ਲਾਗੂ ਹੋਵੇਗੀ।
- 1979 – ਤਹਿਰਾਨ (ਈਰਾਨ) ਵਿੱਚ ਅਤਾਉਲਾ ਖੁਮੀਨੀ ਦੇ ਹਮਾਇਤੀ ਖਾੜਕੂ ਵਿਦਿਆਰਥੀਆਂ ਨੇ ਅਮਰੀਕਨ ਐਮਬੈਸੀ 'ਤੇ ਕਬਜ਼ਾ ਕਰ ਕੇ 90 ਬੰਦੇ ਕਬਜ਼ੇ ਵਿੱਚ ਲੈ ਲਏ।
- 1980 – ਰੋਨਲਡ ਰੀਗਨ ਅਮਰੀਕਾ ਦਾ 40ਵਾਂ ਰਾਸ਼ਟਰਪਤੀ ਬਣਿਆ।
- 1989 – ਜਰਮਨ 'ਚ ਡੈਮੋਕਰੇਸੀ ਦੀ ਮੰਗ ਦੇ ਹੱਕ 'ਚ ਬਰਲਿਨ 'ਚ 10 ਲੱਖ ਲੋਕਾਂ ਨੇ ਰੈਲੀਆਂ ਕੀਤੀਆਂ।
- 1995 – ਇਜ਼ਰਾਈਲ ਦੇ ਪ੍ਰਧਾਨ ਮੰਤਰੀ ਇਸ਼ਤਾਕ ਰਬੀਨ (73) ਨੂੰ ਤੈਲ ਅਵੀਵ ਵਿੱਚ ਯਿਗਲ ਅਮੀਰ ਨਾਂ ਦੇ ਇੱਕ ਇਜ਼ਰਾਇਲੀ ਮੁਖ਼ਾਲਿਫ਼ ਨੇ ਕਤਲ ਕਰ ਦਿਤਾ।
- 2000 – ਨਾਗਰਿਕ ਅਧਿਕਾਰ ਐਕਟਿਵਿਸਟ, ਰਾਜਨੀਤਕ ਐਕਟਿਵਿਸਟ, ਭਾਰਤ ਦੇ ਮਨੀਪੁਰ ਕਵਿਤਰੀ ਇਰੋਮ ਸ਼ਰਮੀਲਾ ਨੇ ਵਰਤ ਸ਼ੁਰੂ ਕੀਤਾ।
- 2008 – ਬਰਾਕ ਓਬਾਮਾ ਅਮਰੀਕਾ ਦਾ 44ਵਾਂ ਰਾਸ਼ਟਰਪਤੀ ਬਣਿਆ।
- 2010 – ਮਾਈਕਰੋਸਾਫ਼ਟ ਨੇ 'ਕਿਨੈਕਟ' ਰੀਲੀਜ਼ ਕੀਤਾ।
ਜਨਮ
[ਸੋਧੋ]- 1618 – ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਜਨਮ।
- 1845 – ਭਾਰਤ ਦੀ ਅਜ਼ਾਦੀ ਦੀ ਲੜਾਈ ਦੇ ਕ੍ਰਾਂਤੀਕਾਰੀ ਵਾਸੂਦੇਵ ਬਲਵੰਤ ਫੜਕੇ ਦਾ ਜਨਮ।
- 1873 – ਅੰਗਰੇਜ਼ ਫ਼ਿਲਾਸਫ਼ਰ ਜੀ ਈ ਮੂਰ ਦਾ ਜਨਮ।
- 1889 – ਭਾਰਤੀ ਉਦਯੋਗਪਤੀ, ਸਮਾਜ ਸੇਵਕ, ਅਤੇ ਆਜ਼ਾਦੀ ਘੁਲਾਟੀਆ ਜਮਨਾ ਲਾਲ ਬਜਾਜ ਦਾ ਜਨਮ।
- 1897 – ਭਾਰਤ ਦੀ ਔਰਤ ਵਨਸਪਤੀ ਵਿਗਿਆਨੀ ਜਾਨਕੀ ਅੰਮਾਲ ਦਾ ਜਨਮ।
- 1923 – ਹਿੰਦੀ ਦੇ ਕੋਸ਼ਕਾਰ, ਭਾਸ਼ਾਵਿਗਿਆਨਿਕ ਅਤੇ ਭਾਸ਼ਾਚਿੰਤਕ ਭੋਲਾਨਾਥ ਤਿਵਾਰੀ ਦਾ ਜਨਮ।
- 1925 – ਬੰਗਾਲੀ ਭਾਰਤੀ ਫਿਲਮ ਨਿਰਮਾਤਾ ਅਤੇ ਪਟਕਥਾ ਲੇਖਕ ਰਿਤਵਿਕ ਘਟਕ ਦਾ ਜਨਮ।
- 1929 – ਭਾਰਤੀ ਗਣਿਤ ਮਾਹਰ ਅਤੇ ਮਨੁੱਖੀ ਕੰਪਿਉਟਰ ਸ਼ੁਕੰਤਲਾ ਦੇਵੀ ਦਾ ਜਨਮ।
- 1942 – ਅਮਰੀਕਾ ਦੇ ਫੌਜੀ ਰਣਨੀਤੀ, ਇਤਿਹਾਸ, ਅਤੇ ਇੰਟਰਨੈਸ਼ਨਲ ਸੰਬੰਧਾਂ ਦਾ ਮਾਹਿਰ ਐਡਵਰਡ ਲੁੱਟਵਾਕ ਦਾ ਜਨਮ।
- 1958 – ਪੰਜਾਬੀ ਪੱਤਰਕਾਰ, ਸੰਪਾਦਕ ਅਤੇ ਕਹਾਣੀਕਾਰ ਵਰਿੰਦਰ ਵਾਲੀਆ ਦਾ ਜਨਮ।
- 1971 – ਹਿੰਦੀ ਫਿਲਮਾਂ ਦੀ ਅਦਾਕਾਰਾ ਤੱਬੂ ਦਾ ਜਨਮ।
ਦਿਹਾਂਤ
[ਸੋਧੋ]- 1840– ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਖੜਕ ਸਿੰਘ ਦੀ ਮੌਤ ਹੋ ਗਈ।
- 1970 – ਭਾਰਤੀ ਸ਼ਾਸਤਰੀ ਨਾਚ, ਕਥਕ ਗੁਰੂ ਸ਼ੰਭੂ ਮਹਾਰਾਜ ਦਾ ਜਨਮ।
- 1995 – ਫਰਾਂਸੀਸੀ ਦਾਰਸ਼ਨਿਕ ਜ਼ਿਲ ਦੇਲੂਜ਼ ਦਾ ਦਿਹਾਂਤ।
- 1998 – ਹਿੰਦੀ ਅਤੇ ਮੈਥਲੀ ਦੇ ਲੇਖਕ ਅਤੇ ਕਵੀ ਨਾਗਾਰਜੁਨ ਦਾ ਦਿਹਾਂਤ।