ਜੁਰਮ
ਆਮ ਭਾਸ਼ਾ ਵਿੱਚ ਜੁਰਮ ਜਾਂ ਅਪਰਾਧ ਦਾ ਮਤਲਬ ਹੈ ਇੱਕ ਅਜਿਹਾ ਕੰਮ ਜਿਸ ਲਈ ਇੱਕ ਸਰਕਾਰ ਦੁਆਰਾ ਸਜ਼ਾ ਦਿੱਤੀ ਜਾ ਸਕਦੀ ਹੋਵੇ।[1] ਆਧੁਨਿਕ ਅਪਰਾਧਿਕ ਕਾਨੂੰਨਾਂ ਵਿੱਚ ਜੁਰਮ ਦੀ ਕੋਈ ਸਧਾਰਨ ਅਤੇ ਵਿਆਪਕ ਤੌਰ ਤੇ ਸਵੀਕਾਰ ਪ੍ਰੀਭਾਸ਼ਾ ਨਹੀਂ ਹੈ,[2] ਹਲਾਂਕਿ ਕੁਝ ਖਾਸ ਮਕਸਦ ਲਈ ਕਾਨੂੰਨੀ ਪ੍ਰੀਭਾਸ਼ਾਵਾਂ ਨਿਰਧਾਰਤ ਹਨ।[3] ਸਭ ਤੋਂ ਜਿਆਦਾ ਸਵੀਕਾਰਿਆ ਗਿਆ ਮਤ ਹੈ ਕਿ ਜੁਰਮ ਕਾਨੂੰਨ ਦੁਆਰਾ ਬਣਾਇਆ ਇੱਕ ਵਰਗ ਹੈ (ਮਤਲਬ ਕੋਈ ਇੱਕ ਗਤੀਵਿਧੀ ਜੁਰਮ ਹੈ ਜੇਕਰ ਲਾਗੂ ਕਾਨੂੰਨ ਉਸਨੂੰ ਅਜਿਹਾ ਕਹਿੰਦਾ ਹੈ)।[2] ਇੱਕ ਪ੍ਰਸਤਾਵਿਤ ਪਰਿਭਾਸ਼ਾ ਇਹ ਹੈ ਕਿ ਇੱਕ ਜੁਰਮ ਜਾਂ ਦੋਸ਼ ਜਾਂ ਅਪਰਾਧਿਕ ਦੋਸ਼ ਉਸਨੂੰ ਕਹਿੰਦੇ ਹਨ, ਜੋ ਨਾ ਸਿਰਫ ਕਿਸੇ ਵਿਅਕਤੀ ਬਲਿਕ ਸਮੁੱਚੇ ਭਾਈਚਾਰੇ ਜਾਂ ਦੇਸ਼ ਲਈ ਨੁਕਸਾਨਦੇਹ ਹੋਵੇ (ਇੱਕ ਸਰਵਜਨਿਕ ਗਲਤੀ। ਅਜਿਹੇ ਕੰਮ ਕਾਨੂੰਨ ਅਨੁਸਾਰ ਮਨ੍ਹਾ ਹਨ ਅਤੇ ਇਹਨਾਂ ਲਈ ਸਜ਼ਾ ਦਿੱਤੀ ਜਾ ਸਕਦੀ ਹੈ।[1][4]
ਕਤਲ ਬਲਾਤਕਾਰ ਅਤੇ ਚੋਰੀ ਵਰਗੇ ਕੰਮ ਨੂੰ ਸਾਰੇ ਸੰਸਾਰ ਭਰ ਵਿੱਚ ਗਲਤ ਮੰਨਿਆਂ ਜਾਂਦਾ ਹੈ ਅਤੇ ਇਨ੍ਹਾਂ ਤੇ ਮਨਾਹੀ ਹੈ।[5] ਪਰ ਅਸਲ ਵਿੱਚ ਇੱਕ ਫੌਜਦਾਰੀ ਜੁਰਮ ਕੀ ਹੈ, ਇਹ ਹਰ ਦੇਸ਼ ਦੇ ਫੌਜਦਾਰੀ ਕਾਨੂੰਨ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ।
ਹਵਾਲੇ
[ਸੋਧੋ]- ↑ 1.0 1.1 "crime". Oxford English Dictionary Second Edition on CD-ROM. Oxford: Oxford University Press. 2009.
- ↑ 2.0 2.1 ਕਿਸਾਨ, ਲਿੰਡਸੇ. "ਦੇ ਅਪਰਾਧ, ਪਰਿਭਾਸ਼ਾ". Cane ਅਤੇ Conoghan (ਸੰਪਾਦਕ) ਵਿਚ. ਬਿਵਸਥਾ ਦੀ ਨ੍ਯੂ ਆਕਸਫਰਡ Companion ਦੀ. ਆਕਸਫੋਰਡ ਯੂਨੀਵਰਸਿਟੀ ਪ੍ਰੈਸ. 2008. ISBN 978 0 19 929054 3. ਪੰਨਾ 263. ਗੂਗਲ ਬੁੱਕ .
- ↑ ਅਜਿਹੇ ਟਰੇਡ ਯੂਨੀਅਨ ਅਤੇ ਲੇਬਰ ਰਿਲੇਸ਼ਨਜ਼ (Consolidation) ਐਕਟ 1992 ਦੇ ਅਤੇ ਜੁਰਮ ਦੀ ਰੋਕਥਾਮ ਕਰਨ ਲਈ ਤਹਿ ਕਰ ਕੇ ਭਾਗ ਵਿੱਚ 243 (2) ਦੁਆਰਾ ਮੁਹੱਈਆ ਕੀਤੀ ਪਰਿਭਾਸ਼ਾ ਦੇ ਤੌਰ ਤੇ 1871 Act.
- ↑ Elizabeth A. Martin (2003). Oxford Dictionary of Law (7 ed.). Oxford: Oxford University Press. ISBN 0198607563.
- ↑ Easton, Mark (17 June 2010). "What is crime?". BBC News. Retrieved 10 June 2013.