ਫ਼ਿਲਮ ਸਟੂਡੀਓ, ਟੀਵੀ ਨੈੱਟਵਰਕਾਂ, ਕਹਾਣੀਕਾਰਾਂ, ਗੇਮ ਪ੍ਰਕਾਸ਼ਕਾਂ ਅਤੇ ਖੇਡ ਲੀਗਾਂ ਨੇ ਮੋਬਾਈਲ ਵਿੱਚ ਖਪਤਕਾਰਾਂ ਨਾਲ ਕਨੈਕਟ ਕਰਨ ਲਈ Tenor ਨਾਲ ਹੱਥ ਮਿਲਾਇਆ ਹੈ, ਤਾਂ ਕਿ GIF ਦੇ ਦੇਖੇ ਜਾਣ ਦੀ ਗਿਣਤੀ ਅਤੇ ਸਾਂਝਾਕਰਨ ਨਾਲ ਇਹ ਹੋ ਸਕੇ:
ਆਉਣ ਵਾਲੀ Justice League ਫ਼ਿਲਮ ਲਈ, Warner Brothers ਨੇ ਬਹੁ-ਚਰਚਿਤ ਟ੍ਰੇਲਰ ਦੇ GIF ਦਿਖਾਉਣ ਲਈ Tenor ਨਾਲ ਸੰਪਰਕ ਕੀਤਾ ਹੈ। ਟ੍ਰੇਲਰ ਰਿਲੀਜ਼ ਹੋਣ ਦੇ 5 ਦਿਨਾਂ ਦੇ ਅੰਦਰ, Tenor 'ਤੇ ਇਸਨੂੰ 90 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਅਤੇ Justice League ਦੀ GIF ਸਮੱਗਰੀ ਨੂੰ ਸਿੱਧਾ ਹਜ਼ਾਰਾਂ ਵਾਰ ਸਾਂਝਾ ਕੀਤਾ ਗਿਆ, ਜਿਸ ਨਾਲ ਅਹਿਮ ਸਮੇਂ ਦੌਰਾਨ ਦਰਸ਼ਕਾਂ ਦੀ ਦਿਲਚਸਪੀ ਵਿੱਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲਿਆ।
Netflix ਨਾਲ ਜੁੜੇ ਦਰਸ਼ਕਾਂ ਦੀ ਚੁਣੌਤੀ ਸਾਫ਼ ਤੌਰ 'ਤੇ ਆਮ ਟੈਲੀਵਿਜ਼ਨ ਤੋਂ ਕਾਫ਼ੀ ਅਲੱਗ ਹੈ। Netflix ਦੇ ਸ਼ੋਆਂ ਵਾਲੇ GIF ਉਸਦੇ ਰਿਲੀਜ਼ ਹੋਣ ਦੇ ਕਈ ਹਫ਼ਤੇ ਪਹਿਲਾਂ ਹੀ ਪ੍ਰਚਲਿਤ ਹੋ ਜਾਂਦੇ ਹਨ, ਇਸ ਲਈ Netflix ਨੇ Tenor ਨਾਲ ਹੱਥ ਮਿਲਾਇਆ ਹੈ ਤਾਂ ਕਿ ਲੋਕਾਂ ਵਿੱਚ Narcos, Narcos, Master of None, The Crown ਵਰਗੇ ਸ਼ੋਆਂ ਦੇ ਨਾਲ ਵਿਲ ਸਮਿੱਥ ਦੀ ਆਉਣ ਵਾਲੀ ਫ਼ਿਲਮ Bright ਲਈ ਜੋ ਉਤਸ਼ਾਹ ਹੈ ਉਸਨੂੰ GIF ਦੀ ਮਦਦ ਨਾਲ ਬਰਕਰਾਰ ਰੱਖਿਆ ਜਾ ਸਕੇ।
Showtime ਨੂੰ ਆਪਣੇ ਨਵੇਂ ਸ਼ੋਅ Billions ਦੇ ਲਈ Tenor ਤੋਂ ਅੰਦਰੂਨੀ ਝਾਤਾਂ ਪ੍ਰਾਪਤ ਹੋਈਆਂ ਹਨ ਅਤੇ ਇਸਦੇ ਇਲਾਵਾ, ਹਾਲ ਹੀ ਵਿੱਚ Dexter ਸੀਰੀਜ਼ ਦੇ 10 ਸਾਲਾਂ ਦੀ ਵਰ੍ਹੇਗੰਢ ਦੇ ਪੂਰੇ ਹੋਣੇ 'ਤੇ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣਾਉਣ ਵਿੱਚ ਸਫਲਤਾ ਮਿਲੀ ਹੈ। ਪ੍ਰਚਲਿਤ ਆਨ-ਏਅਰ ਸਮੱਗਰੀ ਨੂੰ ਦਿਖਾਉਣ ਤੋਂ ਇਲਾਵਾ, ਵਿਰਾਸਤੀ ਸਮੱਗਰੀ ਦਿਖਾਉਣਾ ਅਤੇ GIF ਦਿਖਾਉਣ ਦੀ ਰਣਨੀਤੀ ਬਣਾਉਣਾ ਜਿਸ ਨਾਲ ਖਪਤਕਾਰ ਦੀ ਉਤੇਜਨਾ ਵਿੱਚ ਵਾਧਾ ਹੁੰਦਾ ਹੋਵੇ, ਇਹ Tenor ਪਾਰਟਨਰ ਸਕਸੈੱਸ ਟੀਮ ਦੀ ਖਾਸੀਅਤ ਹੈ।
200 ਮਿਲੀਅਨ ਮਹੀਨਾਵਾਰ ਕਿਰਿਆਸ਼ੀਲ ਵਰਤੋਂਕਾਰਾਂ ਨੂੰ ਸੇਵਾ ਦੇਣ ਅਤੇ 200 ਮਿਲੀਅਨ ਤੋਂ ਵੱਧ ਰੋਜ਼ਾਨਾਂ ਦੀਆਂ ਖੋਜ ਬੇਨਤੀਆਂ 'ਤੇ ਪ੍ਰਕਿਰਿਆ ਕਰਨ ਲਈ, Tenor ਸਭ ਤੋਂ ਵੱਡਾ ਅਤੇ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਮੋਬਾਈਲ GIF ਸਾਂਝਾਕਰਨ ਪਲੇਟਫਾਰਮ ਹੈ। ਆਪਣੀ ਸ਼੍ਰੇਣੀ ਵਿੱਚ iOS ਅਤੇ Android ਦੋਵਾਂ 'ਤੇ ਸਾਡੀ GIF ਕੀ-ਬੋਰਡ ਐਪ ਸਭ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤੀ ਜਾਣ ਵਾਲੀ ਐਪ ਹੈ। ਇਸ ਤੋਂ ਇਲਾਵਾ ਅਸੀਂ Apple iMessage, Facebook Messenger, WhatsApp, Google Gboard, Kik, LinkedIn, Touchpal ਅਤੇ ਹੋਰਾਂ ਪਾਰਟਨਰਾਂ ਲਈ GIF ਸਾਂਝਾ ਕਰਨ ਦੀ ਸੁਵਿਧਾ ਦਿੰਦੇ ਹਾਂ।
ਇਸਨੂੰ Tenor ਦਾ ਭਾਵਨਾਤਮਕ ਗ੍ਰਾਫ਼ ਰਾਹੀਂ ਸਮਝਿਆ ਜਾ ਸਕਦਾ ਹੈ ਜਿਸ ਵਿੱਚ GIF ਨੂੰ ਖੋਜਣ ਲਈ 4 ਬਿਲੀਅਨ ਵਿਲੱਖਣ ਖੋਜ ਸ਼ਬਦਾਂ ਨੂੰ ਮੈਪ ਕੀਤਾ ਗਿਆ ਹੈ। Tenor ਸਮੱਗਰੀ ਪਾਰਟਨਰ ਵਜੋਂ, ਅਸੀਂ ਤੁਹਾਡੇ GIF ਨੂੰ ਇਸ ਸ਼ਕਤੀਸ਼ਾਲੀ ਮੈਚਿੰਗ ਇੰਜਣ ਨਾਲ ਏਕੀਕ੍ਰਿਤ ਕਰਾਂਗੇ ਅਤੇ ਤੁਹਾਡੀ ਸਮੱਗਰੀ ਨੂੰ ਢੁਕਵੇਂ ਖੋਜ ਨਤੀਜਿਆਂ 'ਤੇ ਦਿਖਾਵਾਂਗੇ -- ਜਿਸ ਨਾਲ ਖਪਤਕਾਰਾਂ ਨੂੰ ਇਨ੍ਹਾਂ ਨੂੰ ਲੱਭਣਾ, ਸਾਂਝਾ ਕਰਨਾ ਅਤੇ ਇਨ੍ਹਾਂ ਦਾ ਅਨੰਦ ਲੈਣਾ ਆਸਾਨ ਹੋ ਜਾਵੇਗਾ।
Tenor ਦੇ ਪਾਰਟਨਰ ਵਜੋਂ ਤੁਹਾਨੂੰ ਇਹ ਲਾਭ ਮਿਲਣਗੇ:
Tenor ਪਾਰਟਨਰ ਸਕਸੈੱਸ ਟੀਮ ਮੋਬਾਈਲ ਸੁਨੇਹਾ ਸੇਵਾ 'ਤੇ ਖਪਤਕਾਰਾਂ ਦੇ ਰੁਝੇਵਿਆਂ ਨੂੰ ਵਧਾਉਣ ਲਈ GIF ਸਮੱਗਰੀ ਨੂੰ ਬਣਾਉਣ ਅਤੇ ਉਸਨੂੰ ਚੁਣਨ ਵਾਸਤੇ ਤੁਹਾਡੇ ਨਾਲ ਮਿਲ ਕੇ ਕੰਮ ਕਰੇਗੀ। ਅਸੀਂ ਤੁਹਾਡੀ ਸਮੱਗਰੀ ਨੂੰ ਆਪਣੇ ਸਿਸਟਮ ਵਿੱਚ ਪਾਵਾਂਗੇ ਅਤੇ ਮੋਬਾਈਲ ਡਿਲੀਵਰੀ ਲਈ ਇਸਨੂੰ ਸੁਯੋਗ ਬਣਾਵਾਂਗੇ। Tenor ਦਾ ਭਾਵਨਾਤਮਕ ਗ੍ਰਾਫ਼ ਤੁਹਾਡੀ ਸਮੱਗਰੀ ਨੂੰ ਢੁਕਵੇਂ ਖੋਜ ਸ਼ਬਦਾਂ ਨਾਲ ਮੈਪ ਕਰੇਗਾ ਅਤੇ ਇਸਨੂੰ ਉਦੋਂ ਸਾਹਮਣੇ ਲਿਆਇਆ ਜਾਵੇਗਾ ਜਦੋਂ ਸਾਡੇ 200+ ਮਿਲੀਅਨ ਵਰਤੋਂਕਾਰ ਪਰਿਵਾਰ ਅਤੇ ਦੋਸਤਾਂ ਦੇ ਨਾਲ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਦਾ ਸੰਚਾਰ ਕਰਨ ਲਈ ਸਹੀ GIF ਲੱਭ ਰਹੇ ਹੋਣ।
ਪਹਿਲਾ ਪੜਾਅ: ਚਲੋ ਗੱਲਾਂ ਕਰੀਏ! ਮੋਬਾਈਲ GIF ਸਾਂਝਾਕਰਨ ਨਾਲ ਪ੍ਰਸ਼ੰਸਕਾਂ ਦੀ ਗਿਣਤੀ ਨੂੰ ਵਧਾਉਣਾ ਸ਼ੁਰੂ ਕਰਨ ਲਈ ਹੁਣੇ ਸਾਨੂੰ ਸੰਪਰਕ ਕਰੋ।