ਸਮੱਗਰੀ 'ਤੇ ਜਾਓ

ਵਿਕੀਪੀਡੀਆ:ਵਿਕੀਮੀਡੀਆ ਅੰਦੋਲਨ ਰਣਨੀਤੀ ਨਿਰਧਾਰਨ 2017

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।

ਰਣਨੀਤੀ ਚਰਚਾ ਵਿੱਚ ਤੁਹਾਡਾ ਸੁਆਗਤ ਹੈ

16 ਸਾਲ ਤੱਕ ਵਿਕੀਮੀਡੀਅਨ ਮਿਲ ਕੇ ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਮੁਫ਼ਤ ਗਿਆਨਕੋਸ਼ ਬਣਾਉਣ ਵਿੱਚ ਜੁੱਟੇ ਹੋਏ ਹਨ। ਅੱਜ ਅਸੀਂ ਸਿਰਫ਼ ਵੈਬਸਾਈਟ ਦਾ ਇੱਕ ਸਮੂਹ ਨਹੀਂ ਬਲਕਿ ਇੱਕ ਤਰ੍ਹਾਂ ਦੇ ਸਿਧਾਂਤਾਂ ਨਾਲ ਜੁੜੇ ਅਤੇ ਇੱਕ ਸ਼ਕਤੀਸ਼ਾਲੀ ਦ੍ਰਿਸ਼ਟੀਕੋਣ ਵਾਲਾ ਅੰਦੋਲਨ ਬਣ ਗਏ ਹਾਂ: ਇੱਕ ਅਜਿਹਾ ਵਿਸ਼ਵ, ਜਿਸ ਵਿੱਚ ਹਰ ਮਨੁੱਖ ਸੁਤੰਤਰ ਰੂਪ ਵਿੱਚ ਸਾਰੇ ਗਿਆਨ ਦਾ ਸਹਿਭਾਗੀ ਬਣ ਸਕੇ।

ਇੱਕ ਲਹਿਰ ਦੇ ਤੌਰ 'ਤੇ ਅਸੀਂ ਇੱਕ ਚਰਚਾ ਸ਼ੁਰੂ ਕਰ ਰਹੇ ਹਾਂ ਤਾਂ ਜੋ ਅਸੀਂ ਭਵਿੱਖ ਵਿੱਚ ਸਮੂਹ ਸੰਸਾਰ ਵਿੱਚ ਵਿਕੀਮੀਡੀਆ ਦੀ ਭੂਮਿਕਾ ਨਿਰਧਾਰਿਤ ਕਰ ਸਕੀਏ।

ਤੁਹਾਨੂੰ ਗੱਲਬਾਤ ਵਿਚ ਸ਼ਾਮਲ ਹੋਣ ਲਈ ਬਹੁਤ ਨਿਮਰਤਾ ਨਾਲ ਸੱਦਾ ਦਿੱਤਾ ਜਾਂਦਾ ਹੈ।

ਪਹਿਲਾ ਕਦਮ: ਸ਼ੁਰੂ ਕਰਨ ਤੋਂ ਪਹਿਲਾਂ

ਇਹ ਦਸਤਾਵੇਜ਼, ਸੰਭਾਵੀ ਵਿਸ਼ਿਆਂ ਤੇ ਇੱਕ ਮੁੱਢਲੀ ਨਿਗਰਾਨੀ ਦਿੰਦਾ ਹੈ, ਜਿਸ ਬਾਰੇ ਸਾਡੇ ਅੰਦੋਲਨ ਅਤੇ ਭਵਿੱਖ ਦੇ ਪ੍ਰਸੰਗਾਂ ਵਿੱਚ ਵੱਖ-ਵੱਖ ਰਣਨੀਤੀਆਂ ਦੀ ਗੱਲਬਾਤ ਵਿੱਚ ਚਰਚਾ ਕੀਤੀ ਜਾ ਸਕਦੀ ਹੈ। ਇਸ ਨੂੰ ਖੋਜ ਅਤੇ ਚਰਚਾ ਤੋਂ ਮਿਲਣ ਵਾਲੀ ਜਾਣਕਾਰੀ ਤੋਂ ਬਾਦ ਹੋਰ ਵੀ ਬਿਹਤਰ ਕੀਤਾ ਜਾ ਸਕਦਾ ਹੈ। ਇੱਥੇ ਤੁਸੀਂ ਹੇਠ ਲਿਖੇ ਵਿਸ਼ਿਆਂ ਬਾਰੇ ਹੋਰ ਜਾਣ ਸਕਦੇ ਹੋ:

  • ਆਬਾਦੀ, ਸਿੱਖਿਆ ਅਤੇ ਤਕਨਾਲੋਜੀ ' ਤੇ ਆਉਣ ਵਾਲੇ ਰੁਝਾਨ
  • ਸਾਡੀ ਲਹਿਰ ਅਤੇ ਵਾਤਾਵਰਣ ਸਿਸਟਮ: ਅੱਜ ਅਸੀਂ ਕੀ ਹਾਂ
  • ਅਸੀਂ ਇੱਕ ਲਹਿਰ ਦੇ ਰੂਪ ਵਿੱਚ ਕਿਸ ਤਰ੍ਹਾਂ ਵਿਕਸਿਤ ਹੋ ਰਹੇ ਹਾਂ (ਯੋਗਦਾਨ, ਸਮੱਗਰੀ ਅਤੇ ਪਾਠਕ ਰੁਝਾਨ)

ਦੂਜਾ ਕਦਮ: ਸਾਡੇ ਭਵਿੱਖ ਦੇ ਬਾਰੇ ਚਰਚਾ

ਇੱਕ ਵੱਡਾ ਸਵਾਲ

ਇੱਕ ਲਹਿਰ ਦੇ ਰੂਪ ਵਿੱਚ ਸਾਡਾ ਟੀਚਾ ਇੱਕ ਦਿਸ਼ਾ ਦੀ ਪਛਾਣ ਕਰਨਾ ਹੈ ਜੋ ੨੦੩੦ ਲਈ ਮਿੱਥੇ ਟੀਚੇ ਤੇ ਪਹੁੰਚਣ ਲੈ ਸਾਨੂੰ ਪ੍ਰੇਰਿਤ ਕਰਦੀ ਹੈ। ਇਹ ਸਾਨੂੰ ਲਹਿਰ ਭਰ ਵਿੱਚ ਸਾਡੇ ਕੰਮ ਦਾ ਪ੍ਰਬੰਧ ਕਰਨ ਲਈ ਅਤੇ ਤਰਜੀਹ ਕਰਨ ਵਿੱਚ ਮੱਦਦ ਕਰੇਗਾ, ਅਤੇ ਇਹ ਇੰਨਾ ਲਚੀਲਾ ਹੋਵੇਗਾ ਕਿ ਲਗਭਗ ਹਮੇਸ਼ਾ ਲਾਗੂ ਹੋ ਪਾਏਗਾ।

ਉਹ ਵੱਡਾ ਸਵਾਲ ਜਿਸਦਾ ਅਸੀਂ ਜਵਾਬ ਦੇਣਾ ਚਾਹੁਨੇ ਹਾਂ ਉਹ ਹੇਠ ਲਿਖੇ ਅਨੁਸਾਰ ਹੈ-

ਅਗਲੇ 15 ਸਾਲ  ਵਿੱਚ ਅਸੀਂ ਕੀ ਬਣਨਾ ਚਾਹੁਨੇ ਆਂ ਜਾਂ ਇੱਕਠੇ ਕੀ ਹਾਸਿਲ ਕਰਨਾ ਚਾਹੁਨੇ  ਹਾਂ?

ਆਪਣੇ ਵਿਚਾਰ ਸਾਂਝੇ ਕਰੋ

ਤੁਸੀਂ ਇਹ ਸਭ ਵੀ ਕਰ ਸਕਦੇ ਹੋ:

ਅਗਲਾ ਕਦਮ: ਸੰਸਲੇਸ਼ਣ ਅਤੇ ਚਰਚਾ ਦੇ ਚੱਕਰ

ਚਰਚਾ ਨੂੰ ਲਗਾਤਾਰ ਮੁੱਦੇ ਤੇ ਅਤੇ ਵਿਸ਼ੇ ਅਨੁਸਾਰ ਕ੍ਰਮਬੱਧ ਕੀਤਾ ਜਾਵੇਗਾ। ਚਰਚਾ ਦੇ ਪ੍ਰਮੁੱਖ ਕੁੰਜੀ ਬਿੰਦੂ ਵੱਖ ਵੱਖ ਵਿਕੀ ਤੇ ਸਾਂਝੇ ਕੀਤੇ ਜਾਣਗੇ ਤਾਂ ਇਹ ਜਾਨਣਾ ਅਸਾਂ ਹੋ ਜਾਵੇ ਕਿ ਲਹਿਰ ਦੇ ਦੌਰਾਨ ਦੂਜੇ ਲੋਕ ਕੀ ਸੋਚ ਰਹੇ ਹਨ।

ਸਮਾਂ-ਸੀਮਾ ਅਤੇ ਪ੍ਰਕਿਰਿਆ

ਫਿਲਹਾਲ ਇਹ ਚਰਚਾ ਪਹਿਲੇ ਚੱਕਰ ਵਿੱਚ ਹੈ। ਦੋ ਹੋਰ ਚੱਕਰ ਹੋਣਗੇ ਜਿਨ੍ਹਾਂ ਵਿੱਚ ਤੁਸੀਂ ਸ਼ਾਮਿਲ ਹੋ ਸਕਦੇ ਹੋ। , ਜੋ ਕਿ ਤੁਹਾਨੂੰ ਸ਼ਾਮਲ ਪ੍ਰਾਪਤ ਕਰ ਸਕਦੇ ਹੋ। ਅਗਲੇ ਚੱਕਰ ਵਿੱਚ, ਅਸੀਂ ਅਗਸਤ २०१७ ਤੱਕ ਦਿਸ਼ਾ ਅਤੇ ਧਿਆਨ ਦੇਣ ਵਾਲੇ ਖੇਤਰਾਂ ਵਿੱਚ ਇੱਕਜੁੱਟ ਹੋਣ ਦੀ ਕੋਸ਼ਿਸ਼ ਕਰਾਂਗੇ।