ਸਮੱਗਰੀ 'ਤੇ ਜਾਓ

ਆਰਕਟਿਕ ਮਹਾਂਸਾਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।
ਆਰਕਟਿਕ ਮਹਾਸਾਗਰ

ਧਰਤੀ ਦੇ ਉੱਤਰੀ ਗੋਲਾਰਧ ਵਿੱਚ ਸਥਿਤ ਉੱਤਰੀ ਧਰੁਵੀ ਮਹਾਸਾਗਰ ਜਾਂ ਆਰਕਟਿਕ ਮਹਾਸਾਗਰ, ਜਿਸਦਾ ਵਿਸਥਾਰ ਜ਼ਿਆਦਾਤਰ ਆਰਕਟਿਕ ਉੱਤਰ ਧਰੁਵੀ ਖੇਤਰ ਵਿੱਚ ਹੈ। ਸੰਸਾਰ ਦੇ ਪੰਜ ਪ੍ਰਮੁੱਖ ਸਮੁੰਦਰੀ ਭਾਗਾਂ (ਪੰਜ ਮਹਾਸਾਗਰਾਂ) ਵਿੱਚੋਂ ਇਹ ਸਭ ਤੋਂ ਛੋਟਾ ਅਤੇ ਉਥਲਾ ਮਹਾਸਾਗਰ ਹੈ। ਅੰਤਰਰਾਸ਼ਟਰੀ ਪਾਣੀ ਸਰਵੇਖਣ ਸੰਗਠਨ (IHO) ਇਸਨ੍ਹੂੰ ਇੱਕ ਮਹਾਸਾਗਰ ਤਜਵੀਜ਼ ਕਰਦਾ ਹੈ ਜਦੋਂ ਕਿ, ਕੁਝ ਮਹਾਸਾਗਰ ਵਿਗਿਆਨੀ ਇਸਨੂੰ ਆਰਕਟਿਕ ਭੂ-ਮੱਧ ਸਾਗਰ ਜਾਂ ਕੇਵਲ ਆਰਕਟਿਕ ਸਾਗਰ ਕਹਿੰਦੇ ਹਨ, ਅਤੇ ਇਸਨੂੰ ਅੰਧ ਮਹਾਸਾਗਰ ਦੇ ਭੂਮੱਧ ਸਾਗਰਾਂ ਵਿੱਚੋਂ ਇੱਕ ਮੰਨਦੇ ਹਨ। ਲਗਭਗ ਪੂਰੀ ਤਰ੍ਹਾਂ ਨਾਲ ਯੂਰੇਸ਼ੀਆ ਅਤੇ ਉੱਤਰੀ ਅਮਰੀਕਾ ਨਾਲ ਘਿਰਿਆ, ਆਰਕਟਿਕ ਮਹਾਸਾਗਰ ਅੰਸ਼ਕ ਤੌਰ 'ਤੇ ਸਾਲ ਭਰ ਸਮੁੰਦਰੀ ਬਰਫ਼ ਨਾਲ ਢਕਿਆ ਰਹਿੰਦਾ ਹੈ। ਆਰਕਟਿਕ ਮਹਾਸਾਗਰ ਦਾ ਤਾਪਮਾਨ ਅਤੇ ਨਮਕੀਨਪਣ, ਮੌਸਮ ਦੇ ਅਨੁਸਾਰ ਬਦਲਦਾ ਰਹਿੰਦਾ ਹੈ ਕਿਉਂਕਿ ਇਸ ਦੀ ਬਰਫ਼ ਖੁਰਦੀ ਅਤੇ ਜੰਮਦੀ ਰਹਿੰਦੀ ਹੈ। ਪੰਜ ਪ੍ਰਮੁੱਖ ਮਹਾਸਾਗਰਾਂ ਵਿੱਚੋਂ ਇਸ ਦਾ ਔਸਤ ਨਮਕੀਨਪਣ ਸਭ ਤੋਂ ਘੱਟ ਹੈ, ਜਿਸਦਾ ਕਾਰਨ ਘੱਟ ਤਬਖ਼ੀਰ, ਨਦੀਆਂ ਅਤੇ ਧਾਰਾਵਾਂ ਵਲੋਂ ਭਾਰੀ ਮਾਤਰਾ ਵਿੱਚ ਆਉਣ ਵਾਲਾ ਮਿੱਠਾ ਪਾਣੀ ਅਤੇ ਉੱਚ-ਨਮਕੀਨਪਣ ਵਾਲੇ ਮਹਾਸਾਗਰਾਂ ਨਾਲ ਸੀਮਿਤ ਜੁੜਾਵ, ਜਿਸਦੇ ਕਾਰਨ ਇੱਥੇ ਦਾ ਪਾਣੀ ਬਹੁਤ ਘੱਟ ਮਾਤਰਾ ਵਿੱਚ ਇਨ੍ਹਾਂ ਉੱਚ-ਨਮਕੀਨਪਣ ਵਾਲੇ ਮਹਾਸਾਗਰਾਂ ਵਗ ਕਰ ਜਾਂਦਾ ਹੈ। ਗਰਮੀ ਰੁੱਤ ਵਿੱਚ ਇੱਥੇ ਦੀ ਲਗਭਗ 50% ਬਰਫ਼ ਪਿਘਲ ਜਾਂਦੀ ਹੈ। ਰਾਸ਼ਟਰੀ ਹਿਮ ਅਤੇ ਬਰਫ ਅੰਕੜਾ ਕੇਂਦਰ, ਉਪਗ੍ਰਹਿ ਅੰਕੜਿਆਂ ਦਾ ਪ੍ਰਯੋਗ ਕਰ ਆਰਕਟਿਕ ਸਮੁੰਦਰ ਦੀ ਬਰਫ਼ੀਲੀ ਪਰਤ ਅਤੇ ਇਸ ਦੇ ਖੁਰਨ ਦੀ ਦਰ ਦੇ ਪਿਛਲੇ ਸਾਲਾਂ ਦੇ ਅੰਕੜਿਆਂ ਦੇ ਆਧਾਰ ਉੱਤੇ ਇੱਕ ਮੁਕਾਬਲਤਨ ਦੈਨਿਕ ਰਿਕਾਰਡ ਪ੍ਰਦਾਨ ਕਰਦਾ ਹੈ।[1]

ਹਵਾਲੇ

  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).