9 ਜਨਵਰੀ
ਦਿੱਖ
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2025 |
9 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 9ਵਾਂ ਦਿਨ ਹੁੰਦਾ ਹੈ। ਸਾਲ ਦੇ 356 (ਲੀਪ ਸਾਲ ਵਿੱਚ 357) ਦਿਨ ਬਾਕੀ ਹੁੰਦੇ ਹਨ।
ਵਾਕਿਆ
- 1765 – ਸਿੱਖਾਂ ਦਾ ਦਿੱਲੀ 'ਤੇ ਹਮਲਾ।
- 1793 – ਜੀਨ ਪੀਅਰ ਬਲੈਨਚਰਡ ਅਮਰੀਕਾ ਵਿਚ ਪਹਿਲੀ ਵਾਰ ਗ਼ੁਬਾਰੇ ਵਿਚ ਉਡਿਆ। ਹਵਾਈ ਜਹਾਜ਼ ਦੀ ਕਾਢ ਦੀ ਸੋਚ ਇਸੇ ਤੋਂ ਸ਼ੁਰੂ ਹੋਈ।
- 1799 – ਇੰਗਲੈਂਡ ਵਿਚ ਪਹਿਲੀ ਵਾਰ ਆਮਦਨ ਕਰ ਸ਼ੁਰੂ ਕੀਤਾ ਗਿਆ। ਇਹ ਇਕ ਪੌਂਡ ਆਮਦਨੀ 'ਤੇ ਦੋ ਸ਼ਲਿੰਗ (10 ਪੈਂਸ), ਯਾਨਿ 10% ਸੀ।
- 1851 – ਨਿਊਯਾਰਕ ਵਿਚ ਯੂ.ਐਨ.ਓ. ਦਾ ਹੈੱਡਕੁਆਰਟਰ ਸ਼ੁਰੂ ਹੋਇਆ।
- 1969 – ਸੁਪਰਸੌਨਿਕ ਕੰਕੌਰਡ ਨੇ ਇੰਗਲੈਂਡ ਦੇ ਸ਼ਹਿਰ ਬਰਿਸਟ ਤੋਂ ਪਹਿਲੀ ਉਡਾਨ ਭਰੀ।
- 1980 – ਮੱਕੇ ਵਿਚ ਇਕੋ ਦਿਨ ਵਿਚ 63 ਬੰਦਿਆਂ ਦੇ ਸਿਰ ਕਲਮ ਕੀਤੇ ਗਏ।
- 1983 – ਬੁਧੀਜੀਵੀ ਕਨਵੈਨਸ਼ਨ ਵਲੋਂ ਧਰਮ ਯੁਧ ਮੋਰਚਾ ਦੀ ਹਮਾਇਤ।
- 2007 – ਐਪਲ ਕੰਪਨੀ ਦੇ CEO ਸਟੀਵ ਜੋਬਸ ਨੇ ਪਹਿਲੇ ਆਈ ਫੋਨ ਦਾ ਉਦਾਘਟਨ ਕਿੱਤਾ।
- 2012 – ਯੂਨਾਨ ਦੇ ਇਕ ਅਜਾਇਬ ਘਰ ਵਿਚੋਂ ਪਾਬਲੋ ਪਿਕਾਸੋ ਦੀ ਪੇਂਟਿੰਗ ਚੋਰੀ ਹੋਈ।
ਜਨਮ
- 1890 – ਚੈੱਕ ਲੇਖਕ ਅਤੇ ਪੱਤਰਕਾਰ ਕਾਰਲ ਚਾਪੇਕ ਦਾ ਜਨਮ।
- 1908 – ਫਰਾਂਸੀਸੀ ਲੇਖਕ, ਬੁੱਧੀਜੀਵੀ, ਹੋਂਦਵਾਦੀ ਦਾਰਸ਼ਨਕ, ਰਾਜਨੀਤਕ ਕਾਰਕੁਨ ਸਿਮੋਨ ਦ ਬੋਵੁਆਰ ਦਾ ਜਨਮ।
- 1922 – ਭਾਰਤੀ ਬਾਇਓ ਕੈਮਿਸਟ ਅਤੇ ਨੋਬਲ ਸਨਮਾਨ ਜੇਤੂ ਹਰਗੋਬਿੰਦ ਖੁਰਾਣਾ ਦਾ ਜਨਮ।
- 1934 – ਹਿੰਦੀ ਫ਼ਿਲਮਾਂ ਦਾ ਪਿਠ ਵਰਤੀ ਗਾਇਕ ਮਹਿੰਦਰ ਕਪੂਰ ਦਾ ਜਨਮ।
- 1941 – ਅਮਰੀਕੀ ਸੰਗੀਤਕਾਰ ਜੋਨ ਬੇਜ਼ ਦਾ ਜਨਮ।
- 1959 – ਗੁਆਤੇਮਾਲਾ ਨੋਬਲ ਪੁਰਸਕਾਰ ਜੇਤੂ ਅਤੇ ਮੂਲ ਨਿਵਾਸੀਆਂ ਦੇ ਅਧਿਕਾਰਾ ਜਾਗਰੂਕ ਰਿਗੋਬੇਰਤਾ ਮੇਂਚੂ ਦਾ ਜਨਮ।
- 1972 – ਸਮਕਾਲੀ ਭਾਰਤੀ ਫਿਲਮ ਨਿਰਦੇਸ਼ਕ ਜੋਆ ਅਖਤਰ ਦਾ ਜਨਮ।
- 1974 – ਭਾਰਤੀ ਫਿਲਮ ਨਿਰਦੇਸ਼ਕ, ਪਟਕਥਾ ਲੇਖਕ, ਐਕਟਰ, ਪਲੇਬੈਕ ਗਾਇਕ ਅਤੇ ਟੀਵੀ ਹੋਸਟ ਫ਼ਰਹਾਨ ਅਖ਼ਤਰ ਦਾ ਜਨਮ।
ਦਿਹਾਂਤ
- 1841 – ਸਕਾਟਿਸ਼ ਸਰਜਨ, ਇੰਡੀਗੋ ਕਿਸਾਨ, ਭਾਰਤਵਿਦ ਅਤੇ ਉਰਦੂ, ਅਰਬੀ ਅਤੇ ਸੰਸਕ੍ਰਿਤ ਦਾ ਵਿਦਵਾਨ ਜਾਨ ਬੋਰਥਵਿਕ ਗਿਲਕਰਿਸਟ ਦਾ ਦਿਹਾਂਤ।
- 1923 – ਨਿਊਜ਼ੀਲੈਂਡ ਦਾ ਅੰਗਰੇਜ਼ੀ ਨਿੱਕੀ-ਕਹਾਣੀ ਲੇਖਿਕਾ ਕੈਥਰੀਨ ਮੈਂਸਫੀਲਡ ਦਾ ਜਨਮ।
- 1945 – ਪੰਜਾਬ ਦਾ ਆਗੂ ਤੇ ਯੂਨੀਨਿਸਟ ਪਾਰਟੀ ਦਾ ਮੋਢੀ ਛੋਟੂ ਰਾਮ ਦਾ ਦਿਹਾਂਤ।
- 1960 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ 'ਅਕਾਲੀ ਦਲ' ਦੇ ਬਾਨੀ ਮਾਸਟਰ ਮੋਤਾ ਸਿੰਘ ਦਾ ਦਿਹਾਂਤ।
- 1961 – ਅਮਰੀਕੀ ਲੇਖਕ ਅਤੇ ਅਰਥ ਸ਼ਾਸਤਰੀ ਐਮਿਲੀ ਗ੍ਰੀਨ ਬਾਲਚ ਦਾ ਦਿਹਾਂਤ।
- 1996 – ਪਾਕਿਸਤਾਨ ਕਿੱਤਾ ਅਦਾਕਾਰ ਸੁਲਤਾਨ ਰਾਹੀ ਦਾ ਦਿਹਾਂਤ।
- 2004 – ਭਾਰਤੀ ਯਹੂਦੀ ਕਵੀ, ਨਾਟਕਕਾਰ ਅਤੇ ਸੰਪਾਦਕ ਨਿਸਿਮ ਇਜ਼ੇਕੀਅਲ ਦਾ ਦਿਹਾਂਤ।