ਕੀਤੋ, ਰਸਮੀ ਤੌਰ ਉੱਤੇ ਸਾਨ ਫ਼ਰਾਂਸੀਸਕੋ ਦੇ ਕੀਤੋ, ਏਕੁਆਡੋਰ ਦੀ ਰਾਜਧਾਨੀ ਹੈ ਅਤੇ 9,350 ਫੁੱਟ (2,800 ਮੀਟਰ) ਦੀ ਉੱਚਾਈ ਉੱਤੇ ਇਹ ਦੁਨੀਆ ਦੀ ਸਭ ਤੋਂ ਉੱਚੀ ਰਾਜਧਾਨੀ ਹੈ ਜਿੱਥੇ ਦੇਸ਼ ਦੇ ਪ੍ਰਸ਼ਾਸਕੀ, ਵਿਧਾਨਕ ਅਤੇ ਕਨੂੰਨੀ ਕਾਰਨ ਹੁੰਦੇ ਹਨ।[1] ਇਹ ਉੱਤਰ-ਕੇਂਦਰੀ ਏਕੁਆਡੋਰ ਵਿੱਚ ਗੁਆਈਯਾਬਾਂਬਾ ਦਰਿਆਈ ਬੇਟ ਵਿੱਚ ਪੀਚੀਂਚਾ ਪਹਾੜ, ਜੋ ਐਂਡਸ ਪਹਾੜੀਆਂ ਵਿੱਚ ਇੱਕ ਕਿਰਿਆਸ਼ੀਲ ਜਵਾਲਾਮੁਖੀ ਹੈ, ਦੀਆਂ ਪੂਰਬੀ ਢਲਾਣਾਂ ਉੱਤੇ ਸਥਿਤ ਹੈ।[2] ਆਖ਼ਰੀ ਮਰਦਮਸ਼ੁਮਾਰੀ (2001) ਮੁਤਾਬਕ ਇਸ ਦੀ ਅਬਾਦੀ 2,197,698 ਸੀ ਅਤੇ ਨਗਰਪਾਲਿਕਾ ਦੇ 2005 ਦੇ ਅੰਦਾਜ਼ੇ ਮੁਤਾਬਕ 2,504,991 ਸੀ।[3] ਇਹ ਗੁਆਇਆਕੀਲ ਮਗਰੋਂ ਏਕੁਆਡੋਰ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਪੀਚੀਂਚਾ ਸੂਬੇ ਦੀ ਰਾਜਧਾਨੀ ਅਤੇ ਕੀਤੋ ਦੇ ਮਹਾਂਨਗਰੀ ਜ਼ਿਲ੍ਹੇ ਦਾ ਟਿਕਾਣਾ ਵੀ ਹੈ। ਇਸ ਜ਼ਿਲ੍ਹੇ ਦੀ ਅਬਾਦੀ 2001 ਮਰਦਮਸ਼ੁਮਾਰੀ ਵਿੱਚ 1,842,201 ਸੀ। 2008 ਵਿੱਚ ਇਸ ਸ਼ਹਿਰ ਨੂੰ ਦੱਖਣੀ ਅਮਰੀਕੀ ਰਾਸ਼ਟਰ ਸੰਘ ਦਾ ਮੁੱਖ-ਦਫ਼ਤਰ ਵੀ ਨਿਯੁਕਤ ਕੀਤਾ ਗਿਆ ਸੀ।[4]

ਕੀਤੋ
Boroughs
List
  • ਆਰਹੇਲੀਆ
  • ਬੇਲੀਸਾਰੀਓ ਕੇਵੇਦੋ
  • ਕਾਰਸੇਲੇਨ
  • ਸੇਂਤਰੋ ਇਸਤੋਰੀਕੋ
  • ਚੀਲੀਬੂਲੋ
  • ਚੀਯੋਗਾਯੋ
  • ਚਿੰਬਾਕਾਯੇ
  • ਕੋਚਾਪਾਂਬਾ
  • ਕੋਮੀਤੇ ਦੇਲ ਪੁਏਵਲੋ
  • ਕੋਂਸੇਪਸਿਓਨ
  • ਕੋਂਦਾਦੋ
  • ਕੋਤੋਕੋਯਾਓ
  • ਏਕੁਆਤੋਰੀਆਨਾ
  • ਫ਼ੇਰਰੋਵਿਆਰੀਆ
  • ਗੁਆਮਾਨੀ
  • ਇਨਕਾ
  • ਇਞਾਕੀਤੋ
  • ਇਤਚਿੰਬੀਆ
  • ਖ਼ੀਪੀਖ਼ਾਪਾ
  • ਕੈਨੇਡੀ
  • ਲਿਬੇਰਤਾਦ
  • ਮਾਗਦਾਲੇਨਾ
  • ਮਾਰਿਸਕਾਲ ਸੂਕਰੇ
  • ਮੇਨਾ
  • ਪੋਂਸੇਆਨੋ
  • ਪੁਏਨਗਾਸੀ
  • ਕੀਤੂੰਬੇ
  • ਰੂਮੀਪਾਂਬਾ
  • ਸਾਨ ਬਾਰਤੋਲੋ
  • ਸਾਨ ਹੁਆਨ
  • ਸੋਲਾਂਦਾ
  • ਤੁਰੂਬਾਂਬਾ
ਸਮਾਂ ਖੇਤਰਯੂਟੀਸੀ-5
Plaza San Fransisco (Church and Convent of St. Francis) in the Historic Center of Quito.

ਹਵਾਲੇ

ਸੋਧੋ